ਅਗਵਾ ਕਰਨ ਮਗਰੋਂ ਨੌਜਵਾਨ ਨਾਲ ਕੁੱਟਮਾਰ, ਅਸ਼ਲੀਲ ਵੀਡੀਓ ਵੀ ਬਣਾਈ

Wednesday, Jul 28, 2021 - 01:39 PM (IST)

ਅਗਵਾ ਕਰਨ ਮਗਰੋਂ ਨੌਜਵਾਨ ਨਾਲ ਕੁੱਟਮਾਰ, ਅਸ਼ਲੀਲ ਵੀਡੀਓ ਵੀ ਬਣਾਈ

ਅੰਮ੍ਰਿਤਸਰ (ਸੰਜੀਵ) : ਅਗਵਾ ਕਰਨ ਮਗਰੋਂ ਨੌਜਵਾਨ ਨਾਲ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ’ਚ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਹੈਪੀ, ਸਾਬਾ ਮੰਤਰੀ, ਬਲਵਿੰਦਰ ਸਿੰਘ, ਮਨਪ੍ਰੀਤ ਬੋਨੀ ਅਤੇ ਬਲਵਿੰਦਰ ਸਿੰਘ ਦੇ ਵੱਡੇ ਬੇਟੇ ’ਤੇ ਕੇਸ ਦਰਜ ਕੀਤਾ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਬਿਕਰਮਜੀਤ ਸਾਬਾ ਅਤੇ ਬਲਵਿੰਦਰ ਸਿੰਘ ਉਸ ਦੇ ਘਰ ਆਏ ਅਤੇ ਗਾਲੀ-ਗਲੋਚ ਕਰਨ ਲੱਗੇ। ਪੂਰੇ ਘਟਨਾਕ੍ਰਮ ਦੌਰਾਨ ਉਸ ਦੀ ਪਤਨੀ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ, ਜਿਸ ਦੇ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਏ। ਸ਼ਾਮ 5 ਵਜੇ ਦੇ ਕਰੀਬ ਉਹ ਘਰ ਨੂੰ ਆ ਰਿਹਾ ਸੀ ਕਿ ਰਸਤੇ ’ਚ ਮੁਲਜ਼ਮਾਂ ਨੇ ਉਸ ਨੂੰ ਜਬਰੀ ਆਪਣੀ ਗੱਡੀ ’ਚ ਬਿਠਾਇਆ ਅਤੇ ਅਗਵਾ ਕਰ ਕੇ ਲੈ ਗਏ, ਜਿਸ ਦੌਰਾਨ ਮੁਲਜ਼ਮ ਬਿਕਰਮਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਉਸ ਨੂੰ ਗੱਡੀ ’ਚ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਬਾਅਦ ਉਸ ਨੂੰ ਆਪਣੇ ਘਰ ਲੈ ਗਿਆ, ਜਿੱਥੇ ਪਿਸਟਲ ਦੀ ਨੋਕ ’ਤੇ ਉਸ ਦੇ ਕੱਪੜੇ ਉਤਾਰਣ ਨੂੰ ਕਿਹਾ।

ਨਗਨ ਕਰਨ ਤੋਂਬਾਅਦ ਮੁਲਜ਼ਮਾਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਕੰਧ ਨਾਲ ਖੜ੍ਹਾ ਕਰਕੇ ਉਸ ਨੂੰ ਥੱਪੜ ਮਾਰੇ। ਇਨਾ ਹੀ ਨਹੀਂ ਮੁਲਜ਼ਮਾਂ ਨੇ ਉਸ ’ਤੇ ਪੇਸ਼ਾਬ ਵੀ ਕੀਤਾ। ਇਸ ਘਟਨਾਕ੍ਰਮ ਦੇ ਬਾਅਦ ਉਹ ਖ਼ੁਦ ਤੋਂ ਸ਼ਰਮ ਮਹਿਸੂਸ ਕਰਨ ਲੱਗਾ ਅਤੇ ਕੰਮ ’ਤੇ ਜਾਣਾ ਬੰਦ ਕਰ ਦਿੱਤਾ। 23 ਜੁਲਾਈ ਨੂੰ ਮੁਲਜ਼ਮਾਂ ਨੇ ਉਸ ਨੂੰ ਥੱਪੜ ਮਾਰਨ ਦੀਆਂ ਵੀਡੀਓ ਵਾਇਰਲ ਕਰ ਦਿੱਤੀਆਂ, ਜਿਸ ਤੋਂ ਬਾਅਦ ਉਹ ਪੁਲਸ ਕੋਲ ਪਹੁੰਚਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।


author

Gurminder Singh

Content Editor

Related News