ਸੜਕ ''ਤੇ ਜ਼ਖਮੀ ਪਏ ਨੌਜਵਾਨਾਂ ਲਈ ਮਸੀਹਾ ਬਣ ਬਹੁੜਿਆ ਐੱਸ. ਐੱਸ. ਪੀ.
Monday, Nov 11, 2019 - 03:35 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ ਸੋਮਵਾਰ ਸਵੇਰੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਕਿਸਮਤ ਚੰਗੀ ਆਖ ਲਵੋ ਜਾਂ ਇਤਫਾਕ ਕਹਿ ਲਵੋ ਕਿ ਇਸ ਦੌਰਾਨ ਉਥੋਂ ਗੁਜ਼ਰ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਰਾਜ ਬਚਨ ਸਿੰਘ ਦੀ ਨਜ਼ਰ ਜ਼ਖਮੀ ਨੌਜਵਾਨਾਂ 'ਤੇ ਪਈ। ਜ਼ਖਮੀਆਂ ਲਈ ਮਸੀਹਾ ਬਣ ਬਹੁੜੇ ਐੱਸ. ਐੱਸ. ਪੀ. ਨੇ ਤੁਰੰਤ ਨੌਜਵਾਨਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਵੇਖਦਿਆਂ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਆਮ ਤੌਰ 'ਤੇ ਪੁਲਸ ਮੁਲਾਜ਼ਮਾਂ ਵਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਕੁਤਾਹੀਆਂ ਦੀਆਂ ਖਬਰਾਂ ਤਾਂ ਆਮ ਦੇਖਣ ਤੇ ਸੁਨਣ ਨੂੰ ਮਿਲਦੀਆਂ ਹਨ ਪਰ ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਐੱਸ. ਐੱਸ. ਪੀ. ਰਾਜ ਬਚਨ ਸਿੰਘ ਦੀ ਸ਼ਲਾਘਾ ਕੀਤੀ ਜਾ ਰਹੀ ਹੈ।