ਲਿਫਟ ਦੇਣ ਦੇ ਬਹਾਨੇ ਦਿਨ-ਦਿਹਾੜੇ ਲੁੱਟੀਆਂ ਔਰਤਾਂ

03/21/2017 4:13:57 PM

ਰੂਪਨਗਰ (ਵਿਜੇ) : ਰੂਪਨਗਰ ਦੇ ਰੰਗੀਲਪੁਰ ਬੱਸ ਅੱਡੇ ਤੋਂ ਅਣਪਛਾਤੀਆਂ ਕਾਰ ਸਵਾਰ ਔਰਤਾਂ ਵਲੋਂ ਦਿਨ-ਦਿਹਾੜੇ 2 ਔਰਤਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਸਬੰਧ ''ਚ ਜਾਣਕਾਰੀ ਦਿੰਦੇ ਹੋਏ ਸ਼ਾਂਤੀ ਕੌਰ ਪਤਨੀ ਪ੍ਰੀਤਮ ਸਿੰਘ ਨਿਵਾਸੀ ਲਖਮੀਪੁਰ ਝੱਲੀਆਂ ਨੇ ਦੱਸਿਆ ਕਿ ਉਹ ਅਤੇ ਉਸ ਦੀ ਨੂੰਹ ਹਰਦੀਪ ਕੌਰ ਪਤਨੀ ਸਤਪਾਲ ਪਿੰਡ ਤੋਂ ਰੂਪਨਗਰ ਜਾਣ ਲਈ ਰੰਗੀਲਪੁਰ ਬੱਸ ਅੱਡੇ ਤੇ ਖੜ੍ਹੀਆਂ ਸਨ। ਇਸੇ ਦੌਰਾਨ ਉੱਥੋਂ ਲੰਘਣ ਵਾਲੀਆਂ ਦੋ ਕਾਰ ਸਵਾਰ ਔਰਤਾਂ ਨੇ ਉਨ੍ਹਾਂ ਨੂੰ ਲਿਫਟ ਦੇਣ ਦੀ ਗੱਲ ਕਹੀ ਅਤੇ ਉਹ ਕਾਰ ''ਚ ਚੜ੍ਹ ਗਈਆਂ ਤਾਂ ਥੋੜ੍ਹੀ ਦੂਰ ਜਾ ਕੇ ਉਨਾਂ ਨੂੰ ਕਾਰ ''ਚੋਂ ਉਤਾਰ ਦਿੱਤਾ ਅਤੇ ਬੱਸ ਰਾਹੀਂ ਜਾਣ ਲਈ ਕਹਿ ਦਿੱਤਾ ਗਿਆ ਪਰ ਜਦੋਂ ਉਨ੍ਹਾਂ ਆਪਣੇ ਕੰਨਾਂ ਵੱਲ ਦੇਖਿਆ ਤਾਂ ਉਨਾਂ ਦੇ ਕੰਨਾਂ ਦੀ ਇੱਕ-ਇੱਕ ਵਾਲੀ ਗਾਇਬ ਸੀ। ਪੀੜਤ ਔਰਤਾਂ ਦਾ ਕਹਿਣਾ ਸੀ ਕਿ ਉਹ ਕਾਰ ਦਾ ਨੰਬਰ ਤਾਂ ਨਹੀ ਲੈ ਸਕੀਆਂ ਪਰ ਦੋਸ਼ੀ ਔਰਤਾਂ ਨੂੰ ਉਹ ਸਾਹਮਣੇ ਆਉਣ ''ਤੇ ਪਛਾਣ ਸਕਦੀਆਂ ਹਨ।

Babita Marhas

News Editor

Related News