ਦਿਨ-ਦਿਹਾੜੇ ਅਧਿਆਪਕਾ ਨਾਲ ਝਪਟਮਾਰਾਂ ਨੇ ਕੀਤੀ ਲੁੱਟ

Thursday, May 16, 2024 - 04:25 PM (IST)

ਦਿਨ-ਦਿਹਾੜੇ ਅਧਿਆਪਕਾ ਨਾਲ ਝਪਟਮਾਰਾਂ ਨੇ ਕੀਤੀ ਲੁੱਟ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨੀਂ ਅਧਿਆਪਕ ਪਰਵਿੰਦਰ ਕੌਰ ਸਕੂਲ ਈਸੇਵਾਲ ਤੋਂ ਬੱਚਿਆਂ ਨੂੰ ਪੜ੍ਹਾ ਕੇ ਆਪਣੇ ਪਿੰਡ ਫਾਗਲਾ ਵਿਖੇ ਜਾ ਰਹੀ ਸੀ ਤਾਂ ਰਸਤੇ ਵਿਚ ਲੁੱਟ ਖੋਹ ਕਰਨ ਵਾਲੇ ਝਪਟਮਾਰਾਂ ਨੇ ਉਨ੍ਹਾਂ ਦੀ ਐਕਟਿਵਾ ਵਿਚ ਆਪਣਾ ਮੋਟਰਸਾਈਕਲ ਮਾਰ ਕੇ ਉਸ ਨੂੰ ਸੁੱਟ ਦਿੱਤਾ ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਅਤੇ ਝਪਟਮਾਰ ਉਸ ਦੀ ਸੋਨੇ ਦੀ ਮੁੰਦਰੀ ਅਤੇ ਫੋਨ ਆਦਿ ਖੋਹ ਕੇ ਫਰਾਰ ਹੋ ਗਏ। ਝਪਟਮਾਰਾਂ ਦੀ ਕਰਤੂਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਝਪਟਮਾਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਪੁਲਸ ਨੂੰ ਟਿੱਚ ਸਮਝਦੇ ਹੋਏ ਉਹ ਚਿੱਟੇ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਦ ਕਿ ਆਮ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। 

ਫਿਰ ਵੀ ਪੁਲਸ ਪ੍ਰਸ਼ਾਸਨ   ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਪੁਲਸ ਥਾਣਿਆਂ ਵਿਚ ਫਰਿਆਦੀਆਂ ਦੀ ਸੁਣਵਾਈ ਨਾ ਹੋਣ ਕਾਰਨ ਝਪਟਮਾਰਾਂ ਦੇ ਪੀੜਤ ਸੰਬੰਧਤ ਥਾਣਿਆਂ ਵਿੱਚਦਰਖਾਸਤ ਦੇਣ ਤੋਂ ਵੀ ਕੰਨੀ ਕੁਤਰਾਉਣ ਵਿਚ ਆਪਣੀ ਭਲਾਈ ਸਮਝਣ ਲੱਗ ਪਏ ਹਨ।


author

Gurminder Singh

Content Editor

Related News