ਘਰੇਲੂ ਸਾਮਾਨ ਚੋਰੀ ਕਰਨ ਵਾਲੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ

05/06/2024 5:12:36 PM

ਸ਼ੇਰਪੁਰ (ਅਨੀਸ਼) : ਥਾਣਾ ਸ਼ੇਰਪੁਰ ਵਿਖੇ ਘਰੇਲੂ ਸਾਮਾਨ ਚੋਰੀ ਕਰਨ ਵਾਲੀਆਂ ਔਰਤਾਂ ਦੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੇਰਪੁਰ ਦੇ ਥਾਣਾ ਮੁਖੀ ਇੰਸ. ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸਦੇ ਸਟੋਰ ਵਾਲੇ ਕਮਰੇ ’ਚੋਂ ਇਕ ਗੈਸ ਸਿਲੰਡਰ, ਇਕ ਪਤੀਲਾ, ਇਕ ਟੱਬ, 4 ਬੱਠਲ ਚੋਰੀ ਹੋ ਗਏ ਸਨ।

ਇਸ ਤੋਂ ਬਾਅਦ ਹਰਦੀਪ ਸਿੰਘ ਪੁੱਤਰ ਜਗਦੀਸ ਸਿੰਘ ਨੇ ਦੱਸਿਆ ਕਿ ਇਹ ਸਾਮਾਨ ਹਸੀਨਾ ਪਤਨੀ ਸੈਂਟੀ, ਬੰਤੀ ਪਤਨੀ ਲੁਟੇਰਾ, ਕਾਲੋ ਉਰਫ਼ ਪੂਜਾ ਪਤਨੀ ਬੋਬੀ ਵਾਸੀ ਪੱਤੀ ਰੋਡ ਬਰਨਾਲਾ ਨੇ ਚੋਰੀ ਕੀਤਾ ਹੈ। ਜਿਸ ਤੋਂ ਬਾਅਦ ਪੁਲਸ ਨੇ ਉਕਤ ਔਰਤਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਹੋਇਆ ਸਾਮਾਨ ਬਰਾਮਦ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News