ਪਤੀ ਨੇ ਪਤਨੀ ਦੀਆਂ ਗਲਤ ਤਸਵੀਰਾਂ ਫੇਸਬੁੱਕ ''ਤੇ ਕੀਤੀਆਂ ਪੋਸਟ, ਮਾਮਲਾ ਦਰਜ

Wednesday, Apr 04, 2018 - 04:14 PM (IST)

ਪਤੀ ਨੇ ਪਤਨੀ ਦੀਆਂ ਗਲਤ ਤਸਵੀਰਾਂ ਫੇਸਬੁੱਕ ''ਤੇ ਕੀਤੀਆਂ ਪੋਸਟ, ਮਾਮਲਾ ਦਰਜ

ਰੂਪਨਗਰ (ਵਿਜੇ)— ਪੁਲਸ ਨੇ ਇਕ ਮਹਿਲਾ ਵੱਲੋਂ ਆਪਣੇ ਪਤੀ ਖਿਲਾਫ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਸ ਦਾ ਫੇਸਬੁੱਕ ਅਕਾਊਂਟ ਹੈਕ ਕਰਨ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੋਨੀਆ ਪੁੱਤਰੀ ਹਜਾਰਾ ਸਿੰਘ ਨਿਵਾਸੀ ਪਿੰਡ ਰੰਗੀਲਪੁਰ (ਥਾਣਾ ਸਿੰਘ ਭਗਵੰਤਪੁਰ) ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਚਮਕੌਰ ਸਾਹਿਬ ਦੇ ਇਕ ਕਾਲਜ 'ਚ ਬਤੌਰ ਲੈਕਚਰਾਰ ਤਾਇਨਾਤ ਹੈ ਅਤੇ ਉਸ ਦਾ ਵਿਆਹ ਕਰੀਬ 9-10 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦਾ ਇਕ ਲੜਕਾ ਹੈ। 
ਉਸ ਨੇ ਅੱਗੇ ਦੱਸਿਆ ਕਿ ਹੁਣ ਉਹ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਉਸ ਦਾ ਫੇਸਬੁੱਕ ਅਕਾਊਂਟ ਹੈਕ ਕੀਤਾ ਗਿਆ ਅਤੇ ਉਸ 'ਤੇ ਗਲਤ ਸ਼ਬਦਾਵਲੀ ਪੋਸਟ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਸਬੰਧ 'ਚ ਉਸ ਨੇ ਥਾਣਾ ਸਿੰਘ ਭਗਵੰਤਪੁਰ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਦੋਂ ਫੇਸਬੁੱਕ ਲੀਗਲ ਅਥਾਰਿਟੀ ਅਮਰੀਕਾ ਰਾਹੀਂ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਮੁੱਦਈ ਦਾ ਪਤੀ ਪਰਵਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਕੁਰੂਕਸ਼ੇਤਰ ਨੇ ਅਸ਼ਲੀਲ ਮੈਸੇਜ ਅਤੇ ਗਲਤ ਫੋਟੋਆਂ ਪੋਸਟ ਕੀਤੀਆਂ ਹਨ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮ 'ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News