ਵਿਆਹ ਸਮਾਗਮ ''ਚ ਵਿਅਕਤੀ ਨੇ ਕੀਤੇ ਫਾਇਰ, ਪੁਲਸ ਨੇ ਕੀਤਾ ਮਾਮਲਾ ਦਰਜ
Saturday, Dec 13, 2025 - 02:44 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਵਿਖੇ ਬੀਤੇ ਦਿਨ ਪਿੰਡ ਚੱਕ ਭੰਗੇ ਵਾਲਾ ਵਿਚ ਵਿਆਹ ਸਮਾਗਮ ਵਿਚ ਆਏ ਵਿਅਕਤੀ ਵੱਲੋਂ ਫਾਇਰਿੰਗ ਕੀਤੇ ਜਾਣ ਦੇ ਮਾਮਲੇ ਵਿਚ ਥਾਣਾ ਮਮਦੋਟ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਮਨਮਿੰਦਰ ਸਿੰਘ ਉਰਫ਼ ਮੰਨੀ ਪੁੱਤਰ ਕਾਰਜ ਸਿੰਘ ਵਾਸੀ ਚੱਕ ਭੰਗੇ ਵਾਲਾ ਨੇ ਦੱਸਿਆ ਕਿ ਬੀਤੀ 5 ਦਸੰਬਰ ਨੂੰ 10 ਵਜੇ ਦੇ ਕਰੀਬ ਹਰਪ੍ਰੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਚੱਕ ਭੰਗੇ ਵਾਲਾ 12 ਬੋਰ ਨਾਲ ਉਨ੍ਹਾਂ ਦੇ ਘਰ ਵਿਆਹ ’ਤੇ ਆਇਆ ਸੀ, ਜਿਸ ਨੇ ਆਪਣੀ 12 ਬੋਰ ਨਾਲ 3 ਸਿੱਧੇ ਫਾਇਰ ਕੀਤੇ, ਤਾਂ ਪੀੜਤ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ। ਥਾਣਾ ਮਮਦੋਟ ਦੇ ਏ. ਐੱਸ. ਆਈ. ਓਮ ਪ੍ਰਕਾਸ਼ ਨੇ ਦੱਸਿਆ ਪੁਲਸ ਨੇ ਉਕਤ ਮਾਮਲੇ ਵਿਚ ਹਰਪ੍ਰੀਤ ਸਿੰਘ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
