ਕੁੱਟਮਾਰ ''ਚ ਮਾਂ-ਧੀ ਹੋਈਆਂ ਜ਼ਖਮੀ

09/07/2017 3:45:15 AM

ਕਪੂਰਥਲਾ,  (ਮਲਹੋਤਰਾ)-  ਜ਼ਮੀਨ ਦੇ ਵਿਵਾਦ ਨੂੰ ਲੈ ਕੇ ਹੋਈ ਕੁੱਟਮਾਰ 'ਚ ਮਾਂ-ਧੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ੇਰੇ ਇਲਾਜ ਬਲਜੀਤ ਕੌਰ ਪਤਨੀ ਮਾਝਾ ਨਿਵਾਸੀ ਹਰਦਾਵਾ ਸੁਭਾਨਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਆਏ ਤਰਸੇਮ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਪਿੰਡ ਹਰਦਾਵਾ ਨੇ ਆਪਣੇ ਬੇਟੇ ਤੇ ਹੋਰਾਂ ਨਾਲ ਮਿਲ ਕੇ  ਕੁੱਟਮਾਰ ਕੀਤੀ, ਜਿਸ ਨਾਲ ਮੈਨੂੰ ਛੁਡਾਉਣ ਆਈ ਮੇਰੀ ਧੀ ਪ੍ਰਿਆ ਵੀ ਜ਼ਖਮੀ ਹੋ ਗਈ। ਪੀੜਤ ਨੇ ਦੱਸਿਆ ਕਿ ਦੋਸ਼ੀਆਂ ਨੇ ਕੁੱਟਮਾਰ ਤੋਂ ਬਾਅਦ ਸਾਡਾ ਸਾਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ। ਇਸ ਸਬੰਧ 'ਚ ਦੂਜੀ ਧੀਰ ਨਾਲ ਸੰਪਰਕ ਕਰਨ ਦੀ ਕੋਸ਼ੀਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।


Related News