ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

Sunday, Apr 21, 2024 - 06:20 PM (IST)

ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਬਾਬਾ ਬਕਾਲਾ ਸਾਹਿਬ- ਪਿੰਡ ਬੂਲੇਨੰਗਲ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿਥੇ ਇਕ ਕਲਯੁੱਗੀ ਪਤੀ ਨੇ ਕਥਿਤ ਤੌਰ ’ਤੇ ਆਪਣੀ ਗਰਭਵਤੀ ਪਤਨੀ ਨੂੰ ਅੱਗ ਲਗਾ ਕੇ ਸਾੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵੀਡੀਓ ਦੇਖ ਸਕਦੇ ਹੋ ਮ੍ਰਿਤਕਾ ਦੀ ਮਾਤਾ ਰੌਂਦੇ-ਕੁਰਲਾਉਂਦੇ ਹੋਏ ਆਪਣੀ ਧੀ ਨੂੰ ਇਨਸਾਫ਼ ਦੇਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਮੁਲਜ਼ਮ ਨੂੰ ਮੇਰੀ ਧੀ 'ਤੇ ਤਰਸ ਤੱਕ ਨਹੀਂ ਆਇਆ, ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਾਂ ਤਾਂ ਉਸ ਨੂੰ ਵੀ ਉਂਝ ਹੀ ਮਾਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਨੇ ਮੇਰੀ ਧੀ ਨੂੰ ਅੱਗ ਲਾ ਕੇ ਮਾਰਿਆ ਹੈ । 

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ

ਮਾਂ ਨੇ ਕਿਹਾ ਮੇਰੀ ਧੀ ਦੇ ਢਿੱਡ 'ਚ ਦੋ ਬੱਚੇ ਸਨ, ਜੋ 6 ਮਹੀਨਿਆਂ ਦੀ ਗਰਭਵਤੀ ਸੀ ਪਰ ਸੁਖਦੇਵ ਸਿੰਘ ਨੂੰ ਭੋਰਾ ਵੀ ਤਰਸ ਨਾ ਆਇਆ। ਉਨ੍ਹਾਂ ਦੱਸਿਆ ਸੁਖਦੇਵ ਸਿੰਘ ਪਹਿਲਾਂ ਤਾਂ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਥੋੜੇ ਦਿਨ ਤੋਂ ਇਹ ਵੀ ਸੂਚਨਾ ਮਿਲੀ ਸੀ ਕਿ ਉਹ ਬਹੁਤ ਨਸ਼ਾ ਕਰਨ ਲੱਗ ਗਿਆ ਹੈ। ਮਾਂ ਨੇ ਕਿਹਾ ਪਿੰਡ ਵਾਸੀਆਂ ਨੇ ਦੱਸਿਆ ਕਿ ਤੁਹਾਡੀ ਕੁੜੀ ਨੂੰ ਉਸ ਦੇ ਪਤੀ ਨੇ ਸਾੜ ਕੇ ਮਾਰ ਦਿੱਤਾ ਹੈ ਜਦ ਅਸੀਂ ਆ ਕੇ ਵੇਖਿਆ ਤਾਂ ਸਾਡੀ ਕੁੜੀ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਉਸ ਦੇ ਹੱਥ ਮੰਜੇ ਨਾਲ ਬੰਨ੍ਹੇ ਹੋਏ ਸਨ, ਜਿਸ ਤੋਂ ਲੱਗਦਾ ਹੈ ਕਿ ਉਸ ਨੂੰ ਜ਼ਿੰਦਾ ਸਾੜ ਕੇ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਦੱਸ ਦੇਈਏ ਕੁੜੀ ਪਿੰਕੀ ਦਾ ਵਿਆਹ ਢਾਈ ਸਾਲ ਪਹਿਲਾਂ ਪਿੰਡ ਬੂਲੇਨੰਗਲ ਦੇ ਸੁਖਦੇਵ ਸਿੰਘ ਨਾਲ ਹੋਇਆ ਸੀ। ਪਿੰਕੀ ਨੇ ਪਤੀ ਨੂੰ ਕਿਹਾ ਕਿ ਉਸ ਨੂੰ ਕਿਸੇ ਡਾਕਟਰ ਕੋਲੋਂ ਚੈੱਕ ਕਰਵਾ ਲਿਆਵੇ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਤਕਰਾਰ ਹੋ ਗਿਆ ਜੋ ਮ੍ਰਿਤਕਾ ਦੀ ਮੌਤ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮੀਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ

ਮ੍ਰਿਤਕਾ ਦੇ ਮਾਪਿਆਂ ਦੇ ਬਿਆਨਾਂ ’ਤੇ ਬਿਆਸ ਪੁਲਸ ਨੇ ਮੁਲਜ਼ਮ ਸੁਖਦੇਵ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸਦਾ ਦੋ ਦਿਨਾਂ ਦਾ ਪੁਲਸ ਰਿਮਾਂਡ ਜਾਰੀ ਕੀਤਾ ਹੈ। ਮੁਲਜ਼ਮ ਨੂੰ ਸੋਮਵਾਰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News