ਜਵਾਲਾਮੁਖੀ ਮੰਦਰ 'ਚ 25 ਹਜ਼ਾਰ ਸ਼ਰਧਾਲੂਆਂ ਨੇ ਪਰਿਵਾਰ ਸਮੇਤ ਮਾਂ ਦੇ ਦਰਬਾਰ 'ਚ ਲਗਾਈ ਹਾਜ਼ਰੀ
Tuesday, Apr 16, 2024 - 11:08 AM (IST)
ਕਾਂਗੜਾ- ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਮੰਦਰ 'ਚ 6ਵੇਂ ਚੇਤ ਨਰਾਤੇ 'ਤੇ ਭਗਤਾਂ ਨੇ 9,72,112 ਨਕਦ ਚੜ੍ਹਾਵਾ ਮਾਂ ਦੇ ਚਰਨਾਂ 'ਚ ਭੇਟ ਕੀਤਾ। ਮੰਦਰ ਅਧਿਕਾਰੀ ਤਹਿਸੀਲਦਾਰ ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਲਾਈਨ 'ਚ ਖੜ੍ਹੇ ਕਰ ਕੇ ਪਰਿਕ੍ਰਮਾ ਮਾਰਗ ਤੋਂ ਮੁੱਖ ਮੰਦਰ ਤੱਕ ਪਹੁੰਚਾਇਆ ਗਿਆ ਅਤੇ ਦਰਸ਼ਨ ਕਰਵਾਏ ਗਏ। ਚੇਤ ਮਹੀਨੇ ਦੇ 7ਵੇਂ ਨਰਾਤੇ 'ਚ ਲਗਭਗ 25 ਹਜ਼ਾਰ ਸ਼ਰਧਾਲੂਆਂ ਨੇ ਮਾਂ ਦੇ ਦਰਬਾਰ 'ਚ ਹਾਜ਼ਰੀ ਲਗਾਈ।
ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਯਾਤਰੀਆਂ ਲਈ ਸ਼ੁੱਧ ਤਿੰਨ ਸਮੇਂ ਦਾ ਭੋਜਨ ਮਾਂ ਜਵਾਲਾਮੁਖੀ ਦੇ ਲੰਗਰ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜਗ੍ਹਾ-ਜਗ੍ਹਾ 'ਤੇ ਪੀਣ ਦੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਯਾਤਰੀਆਂ ਲਈ ਟਾਇਲਟ ਬਣਾਏ ਗਏ ਹਨ। ਵੱਡੇ ਵਾਹਨਾਂ ਨੂੰ ਸ਼ਹਿਰ ਦੇ ਬਾਹਰ ਰੋਕਿਆ ਜਾ ਰਿਹਾ ਹੈ। ਨਰਾਤਿਆਂ ਲਈ ਬਾਹਰੋਂ ਵਾਧੂ ਸੁਰੱਖਿਆ ਕਰਮਚਾਰੀ, ਹੋਮਗਾਰਡ, ਐਡੀਸ਼ਨਲ ਸਹਾਇਕ ਕਰਮਚਾਰੀ, ਸਫ਼ਾਈ ਕਰਮਚਾਰੀ ਮੰਦਰ ਨਿਆਸ ਦੇ ਮਾਧਿਅਮ ਨਾਲ ਬੁਲਾਏ ਗਏ ਹਨ ਤਾਂ ਕਿ ਸ਼ਹਿਰ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e