ਪੰਜਾਬ 'ਚ ਰਿਸ਼ਤਿਆਂ ਨੂੰ ਲੱਗੀ ਲਾਜ, ਪਿਓ ਨੇ ਗਰਭਵਤੀ ਕਰ 'ਤੀ ਧੀ, ਡਰਾ-ਧਮਕਾ ਮਹੀਨਿਆਂ ਤੱਕ ਮਿਟਾਈ ਹਵਸ

Sunday, Apr 07, 2024 - 12:19 PM (IST)

ਪੰਜਾਬ 'ਚ ਰਿਸ਼ਤਿਆਂ ਨੂੰ ਲੱਗੀ ਲਾਜ, ਪਿਓ ਨੇ ਗਰਭਵਤੀ ਕਰ 'ਤੀ ਧੀ, ਡਰਾ-ਧਮਕਾ ਮਹੀਨਿਆਂ ਤੱਕ ਮਿਟਾਈ ਹਵਸ

ਲੁਧਿਆਣਾ (ਜ. ਬ.) : ਪਿਓ-ਧੀ ਦੇ ਰਿਸ਼ਤੇ ਨੂੰ ਦਾਗਦਾਰ ਕਰਦੇ ਹੋਏ ਇਕ ਮਤਰੇਏ ਪਿਓ ਨੇ ਆਪਣੀ ਧੀ ਦੇ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਹਵਸ ਦਾ ਅੰਨ੍ਹਾ ਪਿਓ ਡਰਾ-ਧਮਕਾ ਕੇ ਧੀ ਨਾਲ ਕਈ ਮਹੀਨਿਆਂ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਜਦੋਂ ਕੁੜੀ ਗਰਭਵਤੀ ਹੋਈ ਤਾਂ ਉਸ ਨੇ ਸਾਰੀ ਗੱਲ ਆਪਣੇ ਮਾਮਾ-ਮਾਮੀ ਨੂੰ ਦੱਸੀ ਤਾਂ ਜਾ ਕੇ ਖ਼ੁਲਾਸਾ ਹੋਇਆ। ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਹੁਕਮ, ਨਾ ਮੰਨਣ ਵਾਲਿਆਂ ਦੀ ਖ਼ੈਰ ਨਹੀਂ

ਥਾਣਾ ਡੇਹਲੋਂ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਪਿੰਡ ਮੁਕੰਦਪੁਰ ਦੇ ਰਹਿਣ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਨੇ ਪੁਲਸ ਸ਼ਿਕਾਇਤ ਵਿਚ ਦੱਸਿਆ ਕਿ ਉਹ ਨੌਵੀਂ ਜਮਾਤ 'ਚ ਪੜ੍ਹਦੀ ਹੈ। ਉਸ ਦੇ ਪਹਿਲੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਸੀ ਪਰ ਉਸ ਦਾ ਮਤਰੇਆ ਪਿਓ ਉਸ ’ਤੇ ਗੰਦੀ ਨਜ਼ਰ ਸੀ। ਕਰੀਬ 7 ਮਹੀਨੇ ਪਹਿਲਾਂ ਜਦੋਂ ਪੀੜਤਾ ਦੀ ਮਾਂ ਬਾਜ਼ਾਰ ਗਈ ਹੋਈ ਸੀ ਤਾਂ ਮਤਰੇਏ ਪਿਓ ਨੇ ਡਰਾ-ਧਮਕਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਲੁਧਿਆਣਾ 'ਚ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, ਚਾਕਲੇਟ ਦੇਣ ਬਹਾਨੇ ਵਿਅਕਤੀ ਨੇ ਕੀਤਾ ਕਾਰਾ

ਫਿਰ ਉਸ ਦੇ ਨਾਲ ਕਈ ਮਹੀਨਿਆਂ ਤੱਕ ਇਸ ਤਰ੍ਹਾਂ ਕਰਦਾ ਰਿਹਾ। ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਿਓ ਧਮਕਾਉਂਦਾ ਸੀ ਕਿ ਜੇਕਰ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਕੁੱਝ ਦਿਨ ਪਹਿਲਾਂ ਉਸ ਦੀ ਸਿਹਤ ਵਿਗੜ ਗਈ। ਇਸ ਲਈ ਉਹ ਆਪਣੇ ਮਾਮਾ-ਮਾਮੀ ਦੇ ਘਰ ਰਹਿਣ ਲਈ ਚਲੀ ਗਈ ਸੀ, ਜਿੱਥੇ ਜਦੋਂ ਡਾਕਟਰ ਨੂੰ ਦਿਖਾਇਆ ਤਾਂ ਉਹ ਗਰਭਵਤੀ ਨਿਕਲੀ। ਇਸ ਤੋਂ ਬਾਅਦ ਉਸ ਨੇ ਸਾਰੀ ਘਟਨਾ ਬਾਰੇ ਆਪਣੇ ਮਾਮਾ-ਮਾਮੀ ਨੂੰ ਦੱਸਿਆ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਉਧਰ, ਜਾਂਚ ਅਧਿਕਾਰੀ ਦਵਿੰਦਰ ਕੌਰ ਮੁਤਾਬਕ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News