ਤਪਾ ਮੰਡੀ ਦੀ ਧੀ ਨੇ ਚਮਕਾਇਆ ਮਾਪਿਆਂ ਦਾ ਨਾਂ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
Monday, Apr 22, 2024 - 03:03 PM (IST)
ਤਪਾ ਮੰਡੀ (ਸ਼ਾਮ, ਗਰਗ) : ਤਪਾ ਦੀ ਧੀ ਜੀਆ ਗਰਗ ਨੇ ਪੀ. ਸੀ. ਐੱਸ. (ਜੁਡੀਸ਼ੀਅਲ) ਦਾ ਰੁਤਬਾ ਪ੍ਰਾਪਤ ਕਰਕੇ ਜਿੱਥੇ ਅਪਣੇ ਘਰ 'ਚ ਖੁਸ਼ੀ ਦਾ ਮਾਹੌਲ ਬਣਾਇਆ ਹੈ, ਉੱਥੇ ਹੀ ਤਪਾ ਸ਼ਹਿਰ 'ਚ ਵੀ ਲੋਕਾਂ ਨੂੰ ਅਪਣੀ ਇਸ ਧੀ 'ਤੇ ਮਾਣ ਹੋਇਆ ਹੈ। ਜੀਆ ਗਰਗ ਦੇ ਘਰ ਉਸ ਦੇ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਉੱਘੇ ਉਦਯੋਗਪਤੀ ਸੰਜੀਵ ਗਰਗ ਦੀ ਧੀ ਅਤੇ ਸਵ. ਮੇਘ ਰਾਜ ਭੂਤ ਦੀ ਪੋਤਰੀ ਜੀਆ ਗਰਗ ਤਪਾ ਨੇ ਆਪਣੀ 26 ਸਾਲ ਦੀ ਉਮਰ 'ਚ ਹੀ ਪੀ. ਸੀ. ਐੱਸ ਜੁਡੀਸ਼ੀਅਲ ਵਿੱਚ ਚੰਗਾ ਅਹੁਦਾ ਪ੍ਰਾਪਤ ਕਰਕੇ ਨਾਮਣਾ ਖੱਟਿਆਂ ਹੈ। ਜੀਆ ਗਰਗ ਅਨੁਸਾਰ ਉਸ ਨੇ ਮੈਟ੍ਰਿਕ ਤੱਕ ਦੀ ਵਿੱਦਿਆ ਮਦਰ ਟੀਚਰ ਬਰਨਾਲਾ ਤੋਂ ਕੀਤੀ ਅਤੇ ਉਸ ਤੋਂ ਬਾਅਦ ਕਾਮਰਸ਼ ਦੀ ਪੜ੍ਹਾਈ ਸੈਂਟ ਜੈਵੀਅਰ ਬਠਿੰਡਾ ਤੋਂ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜ ਸਾਲ ਦੀ ਐੱਲ. ਐੱਲ. ਬੀ. ਦੀ ਡਿਗਰੀ ਵਧੀਆ ਅੰਕਾਂ ਨਾਲ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਹੋ ਸਕਦੈ ਪੰਜਾਬ 'ਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ, ਚੱਲ ਰਹੀ ਮੀਟਿੰਗ
ਉਸ ਤੋਂ ਬਾਅਦ ਐੱਲ. ਐੱਲ. ਐੱਮ ਨੈਸ਼ਨਲ ਲਾਅ ਯੂਨੀਵਰਸਿਟੀ ਜੋਧਪੁਰ (ਰਾਜਸਥਾਨ) ਤੋਂ ਪੀ. ਸੀ. ਐੱਸ. (ਜੁਡੀਸ਼ੀਅਲ ਦੀ ਡਿਗਰੀ ਹਾਸਲ ਕਰਕੇ ਇੰਟਰਵਿਊ ‘ਚ ਸਿਲੈਕਟ ਹੋਣ ਤੋਂ ਬਾਅਦ ਸਰਕਾਰ ਨੇ ਉਸ ਦੀ ਡਿਊਟੀ ਪਟਿਆਲਾ ਵਿਖੇ ਲਗਾਈ ਹੈ ਪਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਚੰਡੀਗੜ੍ਹ ‘ਚ ਸਿਖਲਾਈ ਹੋਵੇਗੀ। ਜੀਆ ਗਰਗ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਉੱਥੇ ਚੀਫ ਜਸਟਿਸ ਸਾਹਿਬ ਦੀਆਂ ਕਈ ਜੱਜਮੈਂਟਾਂ ਦਾ ਵੀ ਅਧਿਐਨ ਕੀਤਾ ਤਾਂ ਕਿ ਗਿਆਨ ‘ਚ ਵਾਧਾ ਹੋ ਸਕੇ। ਇਸ ਮੌਕੇ ਉਸ ਨੇ ਦੱਸਿਆ ਕਿ ਅਹੁਦਾ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੈ। ਉਸ ਨੇ ਦੱਸਿਆ ਕਿ ਕੋਰੋਨਾ ਕਾਲ ਸਮੇਂ ਥੋੜ੍ਹੀ ਜਿਹੀ ਮੁਸ਼ਕਲ ਦਾ ਜ਼ਰੂਰ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ Alert
ਦੱਸਣਯੋਗ ਹੈ ਕਿ ਇਸ ਦੇ ਦਾਦਾ ਮੇਘ ਰਾਜ ਗਰਗ (ਭੂਤ) ਨੇ ਆਪਣੀ ਪੋਤਰੀ ਦਾ ਨਿੱਕ ਨੇਮ ਜੱਜ ਹੀ ਰੱਖਿਆ ਹੋਇਆ ਸੀ ਅਤੇ ਉਹ ਉਸ ਨੂੰ ਜੱਜ ਕਹਿ ਕੇ ਪੁਕਾਰਦੇ ਸਨ, ਜੋ ਕਿ ਹੁਣ ਹਕੀਕਤ ਵਿੱਚ ਬਦਲ ਗਿਆ ਹੈ। ਉਸ ਨੇ ਕਿਹਾ ਕਿ ਮੈਂ ਇਨਸਾਫ਼ ਨੂੰ ਪਹਿਲ ਦੇਵਾਂਗੀ ਅਤੇ ਕਿਸੇ ਤਰ੍ਹਾਂ ਦਾ ਪੱਖਪਾਤ ਇਥੋਂ ਤੱਕ ਕਿ ਆਪਣੇ ਨਜ਼ਦੀਕੀਆਂ ਦੀ ਸਿਫਾਰਿਸ ਨੂੰ ਵੀ ਨਜ਼ਰ-ਅੰਦਾਜ਼ ਕਰਦੀ ਹੋਈ ਇਨਸਾਫ਼ ਕਰਾਂਗੀ। ਜੀਆ ਗਰਗ ਦੇ ਜੱਜ ਬਣਨ ਦੀ ਖੁਸ਼ੀ ‘ਚ ਪਿਤਾ ਸੰਜੀਵ ਕੁਮਾਰ, ਮਾਤਾ ਕੁਸ਼ਲ ਗਰਗ, ਚਾਚਾ ਮਿੰਟੂ ਗਰਗ, ਚਾਚੀ ਨਿਧੀ ਗਰਗ, ਭਰਾ ਸੰਯਮ ਗਰਗ, ਪਵਨ ਕੁਮਾਰ ਆਦਿ ਪਰਿਵਾਰਿਕ ਮੈਂਬਰਾਂ ਨੇ ਮੂੰਹ ਮਿੱਠਾ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8