ਕਲਯੁੱਗੀ ਪੁੱਤ ਨੇ ਸ਼ਰਾਬ ਖ਼ਾਤਰ ਮਾਂ ਦੀ ਕੀਤੀ ਕੁੱਟਮਾਰ, ਬਾਅਦ ’ਚ ਮਾਂ ਨੇ ਵੀ ਮਾਰੀਆਂ ਜੁੱਤੀਆਂ

Thursday, Apr 25, 2024 - 05:49 AM (IST)

ਕਲਯੁੱਗੀ ਪੁੱਤ ਨੇ ਸ਼ਰਾਬ ਖ਼ਾਤਰ ਮਾਂ ਦੀ ਕੀਤੀ ਕੁੱਟਮਾਰ, ਬਾਅਦ ’ਚ ਮਾਂ ਨੇ ਵੀ ਮਾਰੀਆਂ ਜੁੱਤੀਆਂ

ਲੁਧਿਆਣਾ (ਤਰੁਣ)– ਸ਼ਰਾਬ ਖ਼ਾਤਰ ਇਕ ਕਲਯੁੱਗੀ ਪੁੱਤ ਨੇ ਮਾਂ ਨਾਲ ਕੁੱਟਮਾਰ ਕੀਤੀ। ਮਾਂ ਨਾਲ ਹੱਥੋਪਾਈ ਕਰਦੇ ਦੇਖ ਕੇ ਲੋਕਾਂ ਨੇ ਮਾਂ ਨੂੰ ਛੁਡਾਇਆ ਤੇ ਪੁੱਤ ਦੀ ਛਿੱਤਰ-ਪਰੇਡ ਕੀਤੀ, ਜਿਸ ਤੋਂ ਬਾਅਦ ਮਾਂ ਨੇ ਚੱਪਲ ਨਾਲ ਪੁੱਤ ਨੂੰ ਕੁੱਟਿਆ।

ਘਟਨਾ ਥਾਣਾ ਡਿਵੀਜ਼ਨ ਨੰ. 5 ਅਧੀਨ ਆਉਂਦੀ ਚੌਕੀ ਕੋਚਰ ਮਾਰਕੀਟ ਸਥਿਤ ਜਵਾਹਰ ਨਗਰ ਕੈਂਪ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ ਜਵਾਹਰ ਨਗਰ ਕੈਂਪ ’ਚ ਊਸ਼ਾ ਨਾਮੀ ਔਰਤ ਫਰੂਟ ਦੀ ਰੇਹੜੀ ਲਗਾ ਕੇ ਘਰ ਦਾ ਗੁਜ਼ਾਰਾ ਕਰਦੀ ਹੈ, ਜਦਕਿ ਸ਼ਰਾਬੀ ਪੁੱਤ ਆਮ ਤੌਰ ’ਤੇ ਨਸ਼ੇ ਦੀ ਖ਼ਾਤਰ ਮਾਂ ਨਾਲ ਕੁੱਟਮਾਰ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ, ਫਲਾਈਓਵਰ ਹੇਠਾਂ ਸੁੱਟੀ ਲਾਸ਼, CCTV ’ਚ ਘਟਨਾ ਕੈਦ

ਬੁੱਧਵਾਰ ਨੂੰ ਵੀ ਪੁੱਤ ਨੂੰ ਅਚਾਨਕ ਸ਼ਰਾਬ ਦੀ ਤਲਬ ਉੱਠੀ ਤਾਂ ਉਸ ਨੇ ਮਾਂ ਦੀ ਰੇਹੜੀ ’ਤੇ ਜਾ ਕੇ ਗੱਲੇ ’ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਮਾਂ ਨਾਲ ਕੁੱਟਮਾਰ ਕੀਤੀ। ਉਸ ਦੀ ਇਹ ਹਰਕਤ ਆਲੇ-ਦੁਆਲੇ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਨ੍ਹਾਂ ਨੇ ਮਾਂ ਦਾ ਬਚਾਅ ਕੀਤਾ ਤੇ ਪੁੱਤ ਦੀ ਛਿੱਤਰ-ਪਰੇਡ ਕਰ ਦਿੱਤੀ।

ਮਾਂ ਊਸ਼ਾ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤ ਸ਼ਰਾਬ ਪੀਣ ਦਾ ਆਦੀ ਹੈ। ਰੋਜ਼ਾਨਾ ਉਹ ਸ਼ਰਾਬ ਖ਼ਾਤਰ ਉਸ ਨਾਲ ਕੁੱਟਮਾਰ ਤੇ ਗਾਲੀ-ਗਲੋਚ ਕਰਦਾ ਹੈ। ਕਾਫ਼ੀ ਦੇਰ ਤੱਕ ਹੋਏ ਹੰਗਾਮੇ ਦੇ ਬਾਵਜੂਦ ਪੁਲਸ ਨਹੀਂ ਦਿਖਾਈ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News