ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ

Thursday, Apr 18, 2024 - 09:29 AM (IST)

ਅਣਖ ਦੀ ਖ਼ਾਤਰ ਮਾਂ ਨੇ ਰਿਸ਼ਤੇਦਾਰਾਂ ਨਾਲ ਮਿਲ ਮਾਰੀ ਧੀ, ਚੁੱਪ-ਚੁਪੀਤੇ ਦਫ਼ਨਾਈ ਲਾਸ਼, ਗ੍ਰਿਫ਼ਤਾਰ

ਗੁਰਦਾਸਪੁਰ (ਵਿਨੋਦ): ਸਵਾਬੀ ਪੁਲਸ ਨੇ ਇਕ ਔਰਤ ਨੂੰ ਆਪਣੀ ਧੀ ਦਾ ਕਤਲ ਕਰਨ ਅਤੇ ਫਿਰ ਉਸ ਦੀ ਲਾਸ਼ ਨੂੰ ਗੁਪਤ ਤਰੀਕੇ ਨਾਲ ਦਫ਼ਨਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਜਦਕਿ ਮ੍ਰਿਤਕਾ ਦਾ ਪਿਤਾ ਅਤੇ ਕੁਝ ਰਿਸ਼ਤੇਦਾਰ ਫਰਾਰ ਹਨ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਘਟਨਾ 1 ਅਪ੍ਰੈਲ ਨੂੰ ਰਾਜ਼ਰ ਤਹਿਸੀਲ ਦੇ ਪਿੰਡ ਸਾਰਾ ਚੀਨਾ ’ਚ ਵਾਪਰੀ ਸੀ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ ਪਰ ਉਸ ਦੀ ਮੌਤ ਕੁਦਰਤੀ ਕਾਰਨ ਦੱਸੀ ਜਾ ਰਹੀ ਸੀ ਪਰ ਹੁਣ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਆਪਣੀ ਧੀ ਨੂੰ ਅਣਖ ਦੀ ਖਾਤਰ ਪਤੀ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਬੁਸ਼ਰਾ ਬੀਬੀ ਨੂੰ ਨਹੀਂ ਮਿਲੀ ਇਮਰਾਨ ਦੇ ਕੋਲ ਅਦਿਆਲਾ ਜੇਲ੍ਹ ’ਚ ਸ਼ਿਫਟ ਹੋਣ ਦੀ ਇਜਾਜ਼ਤ

ਮ੍ਰਿਤਕ ਲੜਕੀ ਰੇਸ਼ਮਾ ਦੇ ਇਕ ਨੌਜਵਾਨ ਆਤਿਫ ਖਾਨ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਸਾਰਾ ਪਰਿਵਾਰ ਰੇਸ਼ਮਾ ਦੇ ਖਿਲਾਫ ਸੀ। ਇਸ ਕਾਰਨ ਮ੍ਰਿਤਕਾ ਦੀ ਮਾਂ ਨੇ ਆਪਣੇ ਪਤੀ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਧੀ ਦਾ ਕਤਲ ਕਰ ਕੇ ਲਾਸ਼ ਨੂੰ ਚੁੱਪ-ਚੁਪੀਤੇ ਦਫ਼ਨਾ ਦਿੱਤਾ। ਸ਼ੱਕ ਪੈਣ ’ਤੇ ਕਬਰ ਪੁੱਟੀ ਗਈ ਅਤੇ ਡਾਕਟਰੀ ਟੀਮ ਨੇ ਪਾਇਆ ਕਿ ਮ੍ਰਿਤਕਾ ਗਰਭਵਤੀ ਸੀ, ਉਸ ਨੂੰ ਜ਼ਬਰਦਸਤੀ ਜ਼ਹਿਰ ਖੁਆਇਆ ਗਿਆ ਸੀ ਅਤੇ ਰੇਸ਼ਮਾ ਨੂੰ ਅਣਖ ਦੇ ਨਾਂ ’ਤੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ

ਯਾਰ ਹੁਸੈਨ ਪੁਲਸ ਨੇ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲੜਕੀ ਦੇ ਪਿਤਾ ਸ਼ੇਰ ਜ਼ਮੀਨ, ਉਸ ਦੀ ਪਤਨੀ, ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਹੈ। ਸਾਰੇ ਮੁਲਜ਼ਮ ਪਿੰਡ ਸਾਰਾ ਚੀਨਾ ਦੇ ਰਹਿਣ ਵਾਲੇ ਹਨ। ਪੁਲਸ ਨੇ ਰੇਸ਼ਮਾ ਦੇ ਗਰਭਵਤੀ ਹੋਣ ਦੇ ਦੋਸ਼ ’ਚ ਪ੍ਰੇਮੀ ਆਤਿਫ ਖਾਨ ਅਤੇ ਲੜਕੀ ਦੀ ਮਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News