ਵਿਆਹ ਦੇ 12 ਸਾਲ ਬਾਅਦ ਵੀ ਤੰਗ ਕਰਦਾ ਰਿਹਾ ਸਹੁਰਾ ਪਰਿਵਾਰ, ਫ਼ਿਰ ਔਰਤ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ

Monday, Jul 29, 2024 - 01:09 PM (IST)

ਭਵਾਨੀਗੜ੍ਹ (ਕਾਂਸਲ): ਨੇੜਲੇ ਪਿੰਡ ਮਾਝੀ ਦੀ ਇਕ ਵਿਆਹੁਤਾ ਵੱਲੋਂ ਕਥਿਤ ਤੌਰ ’ਤੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮਾਮਲੇ ’ਚ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਸ਼ਿਕਾਇਤ ਉਪਰ ਮ੍ਰਿਤਕਾ ਦੇ ਪਤੀ, ਸੱਸ, ਸਹੁਰੇ ਤੇ ਨਨਾਣ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਮ੍ਰਿਤਕਾ ਕਮਲਪ੍ਰੀਤ ਕੌਰ ਉਮਰ 32 ਦੇ ਪਿਤਾ ਗੁਰਦਰਸ਼ਨ ਸਿੰਘ ਨਿਵਾਸੀ ਚੰਨੋਂ ਨੇ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਹਨ।

ਇਹ ਖ਼ਬਰ ਵੀ ਪੜ੍ਹੋ - Breaking News: MP ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਟਲੀ

ਉਨ੍ਹਾਂ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਲੜਕੀ ਕਮਲਪ੍ਰੀਤ ਕੌਰ ਦਾ ਵਿਆਹ ਅੱਜ ਤੋਂ ਕਰੀਬ 12 ਸਾਲ ਪਹਿਲਾ ਪ੍ਰਦੀਪ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮਾਝੀ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਆਪਣੀ ਹੈਸੀਅਤ ਤੋਂ ਵੱਧ ਖਰਚ ਕਰਕੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਲੜਕੀ ਨੇ ਵਿਆਹ ਤੋਂ ਬਾਅਦ ਇਕ ਲੜਕੇ ਨੂੰ ਜਨਮ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੀ ਦੇ ਸੋਹਰੇ ਪਰਿਵਾਰ ਦੇ ਸਾਰੇ ਮੈਂਬਰ ਕਥਿਤ ਤੌਰ ’ਤੇ ਉਸ ਦੀ ਲੜਕੀ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਉਸ ਪਤੀ ਜੋ ਕਿ ਕਥਿਤ ਤੌਰ ‘ਤੇ ਨਸ਼ੇ ਕਾਰਨ ਦਾ ਆਦੀ ਸੀ ਤੇ ਉਸ ਦੀ ਲੜਕੀ ਦੀ ਬਹੁਤ ਜ਼ਿਆਦਾ ਕੁੱਟ ਮਾਰ ਕਰਦਾ ਸੀ।

ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਵੱਲੋਂ ਪਿੰਡ ’ਚ ਕਪੜੇ ਦੀ ਦੁਕਾਨ ਕਰਕੇ ਆਪਣਾ ਗੁਜਾਰਾ ਚਲਾਇਆਂ ਜਾਂਦਾ ਸੀ ਤੇ ਆਪਣੇ ਬੱਚੇ ਦੀ ਪੜਾਈ ਤੇ ਪ੍ਰਵਰਿਸ਼ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਆਪਣੇ ਪਤੀ ਤੇ ਸੋਹਰੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਤੰਗ ਪ੍ਰੇਸ਼ਾਨ ਆ ਕੇ ਬੀਤੇ ਦਿਨੀ ਸ਼ੁਕਰਵਾਰ ਨੂੰ ਬੱਸ ’ਚ ਸਵਾਰ ਹੋ ਕੇ ਪਟਿਆਲਾ ਸਾਇਡ ਨੂੰ ਚਲੀ ਗਈ ਜਿਥੇ ਉਸ ਦੀ ਲੜਕੀ ਨੇ ਪਸਿਆਨਾ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਜਿਸ ਦੀ ਤਲਾਸ਼ ਦੌਰਾਨ ਗੋਤਾਖੋਰਾ ਵੱਲੋਂ ਕਮਲਪ੍ਰੀਤ ਕੌਰ ਦੀ ਲਾਸ਼ ਪਟਿਆਲਾ ਸਮਾਣਾ ਰੋਡ ਤੇ ਸਥਿਤ ਪਿੰਡ ਨੱਸੂਪੁਰ ਨੇੜਿਓ ਭਾਖੜਾ ਨਹਿਰ ’ਚੋਂ ਬਰਾਮਦ ਕੀਤੀ ਗਈ। ਪੁਲਸ ਵੱਲੋਂ ਮ੍ਰਿਤਕਾ ਦੇ ਪਿਤਾ ਗੁਰਦਰਸ਼ਨ ਸਿੰਘ ਦੇ ਬਿਆਨਾ ਦੇ ਅਧਾਰ ‘ਤੇ ਮ੍ਰਿਤਕਾ ਦੇ ਪਤੀ ਪ੍ਰਦੀਪ ਸਿੰਘ, ਸੱਸ ਦਰਸ਼ਨ ਕੌਰ, ਸਹੁਰੇ ਹਾਕਮ ਸਿੰਘ ਸਾਰੇ ਵਾਸੀ ਪਿੰਡ ਮਾਝੀ ਤੇ ਨਨਾਣ ਜਸਵੀਰ ਕੌਰ ਨਿਵਾਸੀ ਗੱਜੂਮਾਜਰਾ ਵਿਰੁੱਧ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਪਿਆ ਦੇ ਹਵਾਲੇ ਕਰ ਦਿੱਤਾ। ਜਿਸ ਦਾ ਪਿੰਡ ਚੰਨੋਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਇਕਲੌਤੇ ਭਰਾ ਨੂੰ ਗੁਆ ਕੇ ਧਾਹਾਂ ਮਾਰ ਰੋ ਰਹੀਆਂ 4 ਭੈਣਾਂ

ਇਸ ਮੌਕੇ ਮੌਜੂਦ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋਂ ਸਮੇਤ ਹੋਰ ਪਿੰਡ ਵਾਸੀਆਂ ਨੇ ਇਸ ਘਟਨਾ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ੍ਹਾ ਦੇਣ ਦੀ ਮੰਗ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News