ਢਾਈ ਲੱਖ ਦੀ ਠੱਗੀ ਮਾਰਨ ਵਾਲੀ ਔਰਤ ਨੂੰ ਦਿੱਲੀਓਂ ਕੀਤਾ ਕਾਬੂ, ਅਮਰੀਕਾ ਲਿਜਾਣ ਦਾ ਦਿੱਤਾ ਸੀ ਝਾਂਸਾ
Wednesday, Feb 05, 2025 - 08:10 AM (IST)
ਜਲੰਧਰ (ਸ਼ੋਰੀ) : ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਅਮਰੀਕਾ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੀ ਔਰਤ, ਜਿਹੜੀ ਕਿ ਕੇਸ ਵਿਚ ਲੋੜੀਂਦੀ ਸੀ, ਨੂੰ ਸਪੈਸ਼ਲ ਟੀਮ ਬਣਾ ਕੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸ. ਐੱਚ. ਓ. ਸੰਜੀਵ ਸੂਰੀ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਜਸਬੀਰ ਸਿੰਘ ਨਿਵਾਸੀ ਗ੍ਰੀਨ ਐਵੇਨਿਊ ਕਾਲਾ ਸੰਘਿਆਂ ਰੋਡ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਦਿੱਲੀ ਦੇ ਤਿਲਕ ਨਗਰ ਦੀ ਰਹਿਣ ਵਾਲੀ ਔਰਤ ਗੁਰਮੀਤ ਕੌਰ ਪਤਨੀ ਰਘੁਬੀਰ ਸਿੰਘ ਨਿਵਾਸੀ ਤਿਲਕ ਨਗਰ ਉਨ੍ਹਾਂ ਦੀ ਜਾਣਕਾਰ ਸੀ, ਜਿਸ ਨੇ ਉਨ੍ਹਾਂ ਨੂੰ ਝਾਂਸਾ ਦਿੱਤਾ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੰਦੀਪ ਸਿੰਘ ਨੂੰ ਅਮਰੀਕਾ ਲਿਜਾ ਸਕਦੀ ਹੈ, ਬਦਲੇ ਵਿਚ ਗੁਰਮੀਤ ਕੌਰ ਨੇ ਉਨ੍ਹਾਂ ਕੋਲੋਂ ਅਕਾਊਂਟ ਵਿਚ ਢਾਈ ਲੱਖ ਰੁਪਏ ਪੁਆ ਲਏ ਪਰ ਕਾਫੀ ਮਹੀਨੇ ਬੀਤਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਸ ਮੋੜੇ ਅਤੇ ਨਾ ਹੀ ਉਸ ਨੂੰ ਅਮਰੀਕਾ ਭੇਜਿਆ ਗਿਆ।
ਇਹ ਵੀ ਪੜ੍ਹੋ : Passport ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ ; ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ
ਪੁਲਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਗੁਰਮੀਤ ਕੌਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਪਰ ਇਸ ਦੇ ਬਾਅਦ ਤੋਂ ਗੁਰਮੀਤ ਕੌਰ ਪੁਲਸ ਤੋਂ ਬਚਦੀ ਰਹੀ। ਆਖਿਰਕਾਰ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦਿੱਲੀ ਜਾ ਕੇ ਗੁਰਮੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8