ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ ਪਿਸਤੌਲ ਲਹਿਰਾਈ, ਲੋਕਾਂ ਨੇ ਦਿੱਤਾ ਧਰਨਾ

Tuesday, Feb 17, 2026 - 12:15 PM (IST)

ਨੌਜਵਾਨ ਨੂੰ ਘੇਰ ਕੇ ਕੈਸ਼ ਤੇ ਅੰਗੂਠੀ ਲੁੱਟੀ! ਦੁਕਾਨਦਾਰਾਂ ਨੇ ਕੀਤਾ ਵਿਰੋਧ ਤਾਂ ਪਿਸਤੌਲ ਲਹਿਰਾਈ, ਲੋਕਾਂ ਨੇ ਦਿੱਤਾ ਧਰਨਾ

ਜਲੰਧਰ (ਜ. ਬ.)–ਚੱਕ ਜਿੰਦਾ ਪਿੰਡ ਵਿਚ ਸੋਮਵਾਰ ਸ਼ਾਮ ਲਗਭਗ 6 ਵਜੇ 2 ਐਕਟਿਵਾ ’ਤੇ ਆਏ ਅੱਧੀ ਦਰਜਨ ਲੁਟੇਰਿਆਂ ਨੇ ਡੀ. ਜੇ. ਦਾ ਕੰਮ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਕੋਲੋਂ ਕੈਸ਼ ਅਤੇ ਸੋਨੇ ਦੀ ਅੰਗੂਠੀ ਲੁੱਟ ਲਈ। ਨੌਜਵਾਨ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਆਵਾਜ਼ਾਂ ਸੁਣ ਕੇ ਸਥਾਨਕ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਨੇ ਲੁਟੇਰਿਆਂ ਨੂੰ ਫੜਨਾ ਚਾਹਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਪਿਸਤੌਲ ਲਹਿਰਾਈ ਅਤੇ ਬਾਅਦ ਵਿਚ ਇੱਟਾਂ ਮਾਰ ਕੇ ਮੌਕੇ ਤੋਂ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਉਥੇ ਹੀ ਇਕ ਵਿਅਕਤੀ ਨੇ ਲੁਟੇਰਿਆਂ ਦੀ ਵੀਡੀਓ ਬਣਾ ਲਈ ਪਰ ਜਿਵੇਂ ਹੀ ਜ਼ਖ਼ਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਸਥਾਨਕ ਲੋਕਾਂ ਨੇ ਧਰਨਾ-ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕਿਹਾ ਕਿ ਇਹ ਲੋਕ ਪਹਿਲਾਂ ਵੀ ਕਈ ਵਾਰਦਾਤਾਂ ਕਰ ਚੁੱਕੇ ਹਨ। ਉਥੇ ਹੀ ਜਿਵੇਂ ਹੀ ਧਰਨੇ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਏ. ਐੱਸ. ਪੀ. ਅਸ਼ੋਕ ਮੀਨਾ ਅਤੇ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਐਕਸ਼ਨ ਲੈ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਸ ਦਾ ਭਰੋਸਾ ਮਿਲਣ ’ਤੇ ਲੋਕਾਂ ਨੇ ਧਰਨਾ ਚੁੱਕ ਲਿਆ ਸੀ।

ਇਹ ਵੀ ਪੜ੍ਹੋ: Punjab: ਮਸ਼ਹੂਰ ਯੂਨੀਵਰਸਿਟੀ 'ਚ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ! ਵ੍ਹਟਸਐਪ 'ਤੇ ਲਾਇਆ ਅਜਿਹਾ ਸਟਟੇਸ...

PunjabKesari

ਜਾਣਕਾਰੀ ਦਿੰਦੇ ਹੋਏ ਸੁਮਿਤ ਨਿਵਾਸੀ ਚੱਕ ਜਿੰਦਾ ਪਿੰਡ ਨੇ ਦੱਸਿਆ ਕਿ ਉਸ ਦਾ ਜੀਜਾ ਸੋਨੂੰ ਅੱਜਕਲ ਡੀ. ਜੇ. ਦਾ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਲੱਗਭਗ 6 ਵਜੇ ਉਹ ਕੰਮ ਤੋਂ ਪਰਤ ਰਿਹਾ ਸੀ ਕਿ ਪਿੰਡ ਦੇ ਬਾਹਰ ਹੀ ਐਕਟਿਵਾ ਸਵਾਰ 6 ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਪਿਸਤੌਲ ਵਿਖਾ ਕੇ ਪੈਸੇ ਅਤੇ ਅੰਗੂਠੀ ਉਤਾਰਨ ਨੂੰ ਕਹਿਣ ਲੱਗੇ। ਵਿਰੋਧ ਕਰਨ ’ਤੇ ਲੁਟੇਰਿਆਂ ਨੇ ਸੋਨੂੰ ਦੀ ਕੁੱਟਮਾਰ ਕੀਤੀ ਅਤੇ ਸਿਰ ’ਤੇ ਪਿਸਤੌਲ ਦੇ ਬੱਟ ਮਾਰ ਕੇ ਉਸ ਦੀ ਜੇਬ ਵਿਚੋਂ ਕੈਸ਼ ਅਤੇ ਅੰਗੂਠੀ ਉਤਰਵਾ ਲਈ।

PunjabKesari

ਸੋਨੂੰ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਨਹੀਂ ਛੱਡਿਆ, ਜਦਕਿ ਰੌਲਾ ਸੁਣ ਕੇ ਜਦੋਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੇਖਿਆ ਤਾਂ ਉਹ ਵੀ ਇਕੱਠੇ ਹੋ ਗਏ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗੇ। ਇਸੇ ਦੌਰਾਨ ਇਕ ਲੁਟੇਰੇ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ, ਜਦਕਿ ਦੂਜੇ ਲੁਟੇਰਿਆਂ ਨੇ ਵਿਰੋਧ ਕਰ ਰਹੇ ਲੋਕਾਂ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਅਤੇ ਐਕਟਿਵਾ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਖ਼ੂਨ ਨਾਲ ਲਥਪਥ ਹੋਏ ਸੋਨੂੰ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਰਾਜਨੀਤਕ ਇੱਛਾਵਾਂ ਅੱਗੇ ਅਫ਼ਸਰਸ਼ਾਹੀ ਨੂੰ ਝੁਕਦਿਆਂ ਵੇਖ ਕੇ ਹੋਈ ਹੈਰਾਨੀ : ਸੁਨੀਲ ਜਾਖੜ

PunjabKesari

ਜਿਵੇਂ ਹੀ ਸੋਨੂੰ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੂੰ ਇਸ ਵਾਰਦਾਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਧਰਨਾ ਲਾ ਦਿੱਤਾ। ਮੌਕੇ ’ਤੇ ਏ. ਐੱਸ. ਪੀ. ਅਸ਼ੋਕ ਮੀਨਾ ਅਤੇ ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਲੋਕਾਂ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਚੁੱਕ ਲਿਆ। ਓਧਰ ਇਕ ਵਿਅਕਤੀ ਨੇ ਲੁਟੇਰਿਆਂ ਦੀ ਵੀਡੀਓ ਬਣਾ ਲਈ ਸੀ, ਜਿਸ ਵਿਚ ਇਕ ਲੁਟੇਰੇ ਦੇ ਹੱਥ ਵਿਚ ਪਿਸਤੌਲ ਦਿਖਾਈ ਦੇ ਰਹੀ ਹੈ। ਉਥੇ ਹੀ ਏ. ਐੱਸ. ਪੀ. ਨਾਰਥ ਅਸ਼ੋਕ ਮੀਨਾ ਨੇ ਦੱਸਿਆ ਕਿ ਵੀਡੀਓ ਲੈ ਕੇ ਲੁਟੇਰਿਆਂ ਦੀ ਪਛਾਣ ਕਰਵਾਈ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਲੁਟੇਰੇ ਕਰਤਾਰਪੁਰ ਦੇ ਰਹਿਣ ਵਾਲੇ ਹਨ। ਪੁਲਸ ਦੇਰ ਰਾਤ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿਚ ਜੁਟ ਗਈ ਸੀ।

ਇਲਾਕੇ ’ਚ ਲਗਾਤਾਰ ਹੋ ਰਹੀਆਂ ਵਾਰਦਾਤਾਂ : ਸਥਾਨਕ ਲੋਕ
ਸਥਾਨਕ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਉਕਤ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਦੇ ਸੀ. ਸੀ. ਟੀ. ਵੀ. ਕੈਮਰੇ ਤੋੜ ਦਿੱਤੇ ਸਨ। 2 ਦਿਨ ਪਹਿਲਾਂ ਇਲਾਕੇ ਵਿਚੋਂ ਲੁਟੇਰਿਆਂ ਨੇ ਇਕ ਮੋਟਰਸਾਈਕਲ ਅਤੇ 4 ਮੋਬਾਇਲ ਲੁੱਟ ਲਏ ਸਨ ਜਦਕਿ ਲੇਬਰ ਦਾ ਕੰਮ ਕਰਨ ਵਾਲਿਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਸ ਦੀ ਪੈਟਰੋਲਿੰਗ ਵੀ ਨਹੀਂ ਹੁੰਦੀ, ਜਿਸ ਕਾਰਨ ਲੁਟੇਰਿਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ ਖ਼ੁਲਾਸਾ, ਪਤੀ-ਪਤਨੀ ਨੇ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News