ਟਿਊਸ਼ਨ ਪੜ੍ਹ ਕੇ ਪਰਤ ਰਹੀ ਵਿਦਿਆਰਥਣ ਦਾ ਗਲਾ ਘੁੱਟ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼
Monday, Mar 02, 2026 - 11:40 AM (IST)
ਜਲੰਧਰ (ਜ. ਬ.)- ਚੱਕ ਜ਼ਿੰਦਾ ਪਿੰਡ ਵਿਚ ਡੰਪ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਟਿਊਸ਼ਨ ਪੜ੍ਹ ਕੇ ਪਰਤ ਰਹੀ ਵਿਦਿਆਰਥਣ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਵਿਦਿਆਰਥਣ ਨੇ ਮੋਬਾਇਲ ਨਾ ਛੱਡਿਆ ਤਾਂ ਇਕ ਲੁਟੇਰਾ ਮੋਟਰਸਾਈਕਲ ਤੋਂ ਉਤਰ ਆਇਆ ਅਤੇ ਵਿਦਿਆਰਥਣ ਦਾ ਗਲਾ ਘੁੱਟ ਕੇ ਦੁਬਾਰਾ ਮੋਬਾਇਲ ਖੋਹਣ ਲੱਗਾ ਪਰ ਇਸੇ ਦੌਰਾਨ ਬਹਾਦਰ ਵਿਦਿਆਰਥਣ ਨੇ ਲੁਟੇਰੇ ਦੇ ਜ਼ੋਰ ਦੀ ਲੱਤ ਮਾਰੀ ਅਤੇ ਰੌਲਾ ਪਾ ਦਿੱਤਾ। ਲੁਟੇਰਾ ਸਾਥੀ ਦੇ ਮੋਟਰਸਾਈਕਲ ’ਤੇ ਪਿੱਛੇ ਬੈਠ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ ਦੁਕਾਨਾਂ
ਜਾਣਕਾਰੀ ਦਿੰਦੇ ਹੋਏ ਚੱਕ ਜ਼ਿੰਦਾ ਦੇ ਰਹਿਣ ਵਾਲੇ ਲੱਕੀ ਨੇ ਦੱਸਿਆ ਕਿ ਉਸ ਦੀ ਬੇਟੀ ਸਿਮਰਨ ਐਤਵਾਰ ਸ਼ਾਮੀਂ ਸਾਢੇ ਸੱਤ ਵਜੇ ਦੇ ਲਗਭਗ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ। ਜਿਵੇਂ ਹੀ ਉਹ ਚੱਕ ਜ਼ਿੰਦਾ ਵਿਚ ਦਾਖ਼ਲ ਹੋਈ ਅਤੇ ਅਗਰਵਾਲ ਗੈਸ ਦੇ ਅੱਗੇ ਜਾ ਕੇ ਡੰਪ ਨੇੜੇ ਪਹੁੰਚੀ ਤਾਂ ਉੱਥੇ ਕਾਫ਼ੀ ਹਨੇਰਾ ਸੀ, ਜਿਸ ਦਾ ਫਾਇਦਾ ਉਠਾ ਕੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਹੱਥੋਂ ਮੋਬਾਇਲ ਖੋਹਣਾ ਚਾਹਿਆ।
ਜਦੋਂ ਸਿਮਰਨ ਨੇ ਮੋਬਾਇਲ ਨਾ ਛੱਡਿਆ ਤਾਂ ਪਿੱਛੇ ਬੈਠਾ ਲੁਟੇਰਾ ਉਤਰ ਕੇ ਸਿਮਰਨ ਕੋਲ ਆਇਆ ਅਤੇ ਉਸ ਦਾ ਗਲਾ ਘੁੱਟ ਕੇ ਮੋਬਾਇਲ ਖੋਹਣਾ ਚਾਹਿਆ ਪਰ ਸਿਮਰਨ ਨੇ ਲੁਟੇਰੇ ਨੂੰ ਜ਼ੋਰ ਦੀ ਲੱਤ ਮਾਰੀ ਅਤੇ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਦੋਵੇਂ ਲੁਟੇਰੇ ਉੱਥੋਂ ਫਰਾਰ ਹੋ ਗਏ। ਲੱਕੀ ਨੇ ਕਿਹਾ ਕਿ ਇਸ ਬਾਰੇ ਪੁਲਸ ਕੰਟਰੋਲ ਰੂਮ ਵਿਚ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
