...ਜਦੋਂ ਸਿਵਲ ਹਸਪਤਾਲ ’ਚ ਲੇਬਰ ਰੂਮ ਦੇ ਫਰਸ਼ ’ਤੇ ਹੋਈ ਔਰਤ ਦੀ ਡਿਲਿਵਰੀ

Sunday, Feb 28, 2021 - 06:25 PM (IST)

...ਜਦੋਂ ਸਿਵਲ ਹਸਪਤਾਲ ’ਚ ਲੇਬਰ ਰੂਮ ਦੇ ਫਰਸ਼ ’ਤੇ ਹੋਈ ਔਰਤ ਦੀ ਡਿਲਿਵਰੀ

ਲੁਧਿਆਣਾ (ਰਾਜ)-ਕੁਝ ਦਿਨ ਪਹਿਲਾਂ ਪਾਰਕ ਵਿਚ ਹੋਈ ਔਰਤ ਦੀ ਡਿਲਿਵਰੀ ਦਾ ਕੇਸ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਦੂਜਾ ਕੇਸ ਸਾਹਮਣੇ ਆਇਆ ਹੈ, ਜਿਸ ਵਿਚ ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਦੇ ਲੇਬਰ ਰੂਮ ਦੇ ਫਰਸ਼ ’ਤੇ ਹੀ ਔਰਤ ਦੀ ਡਿਲਿਵਰੀ ਹੋ ਗਈ। ਔਰਤ ਕੋਲ ਹੀ ਬਣੇ ਬਾਥਰੂਮ ਵਿਚ ਜਾ ਰਹੀ ਸੀ ਕਿ ਫਰਸ਼ ’ਤੇ ਹੀ ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ। ਪਤਾ ਲੱਗਦਿਆਂ ਹੀ ਲੇਬਰ ਰੂਮ ਦੇ ਸਟਾਫ਼ ਅਤੇ ਡਾਕਟਰਾਂ ਨੇ ਔਰਤ ਨੂੰ ਅੰਦਰ ਐਡਮਿਟ ਕੀਤਾ। ਲੇਬਰ ਰੂਮ ਦੇ ਸਟਾਫ਼ ਦਾ ਕਹਿਣਾ ਹੈ ਕਿ ਔਰਤ ਬਾਥਰੂਮ ਨਹੀਂ ਗਈ ਸੀ, ਉਹ ਸਟ੍ਰੈਚਰ ’ਤੇ ਸੀ। ਉਸ ਦੀ ਡਿਲਿਵਰੀ ਫਰਸ਼ ’ਤੇ ਨਹੀਂ ਸਗੋਂ ਸਟ੍ਰੈਚਰ ’ਤੇ ਹੀ ਹੋਈ ਹੈ। ਹਾਲ ਦੀ ਘੜੀ ਔਰਤ ਅਤੇ ਉਸ ਦਾ ਬੱਚਾ ਬਿਲਕੁਲ ਠੀਕ ਹੈ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

PunjabKesari

ਜਾਣਕਾਰੀ ਮੁਤਾਬਕ ਮਾਮਲਾ ਸ਼ਨੀਵਾਰ ਸਵੇਰੇ 10 ਵਜੇ ਦਾ ਹੈ। ਢੰਡਾਰੀ ਕਲਾਂ ਦੇ ਰਹਿਣ ਵਾਲੇ ਸਾਹੁਲ ਯਾਦਵ ਦਾ ਕਹਿਣਾ ਹੈ ਕਿ ਉਹ ਫੈਕਟਰੀ ਵਿਚ ਕੰਮ ਕਰਦਾ ਹੈ। ਉਸ ਦੇ ਪਹਿਲਾਂ ਦੋ ਬੱਚੇ ਹਨ। ਉਸ ਦੀ ਪਤਨੀ ਗਰਭਵਤੀ ਸੀ। ਸ਼ਨੀਵਾਰ ਸਵੇਰੇ ਉਸ ਦੀ ਪਤਨੀ ਕਿਰਨ ਨੂੰ ਦਰਦ ਹੋਣਾ ਸ਼ੁਰੂ ਹੋ ਗਿਆ। ਉਹ ਸਵੇਰ 10 ਵਜੇ ਪਤਨੀ ਸਮੇਤ ਸਿਵਲ ਹਸਪਤਾਲ ਪੁੱਜ ਗਿਆ ਸੀ। ਉਹ ਮਦਰ ਐਂਡ ਚਾਈਲਡ ਵਿਚ ਬਣੇ ਲੇਬਰ ਰੂਮ ਵਿਚ ਗਿਆ ਅਤੇ ਪਤਨੀ ਦੀ ਐਂਟਰੀ ਕਰਵਾਈ। ਸਟਾਫ਼ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਐਡਮਿਟ ਕਰਨਾ ਪਵੇਗਾ। ਇਸ ਲਈ ਪਤਨੀ ਨੂੰ ਲੇਬਰ ਰੂਮ ਵਿਚ ਬਿਠਾ ਕੇ ਉਹ ਖ਼ੁਦ ਐਮਰਜੈਂਸੀ ਵਿਚ ਪਰਚੀ ਕੱਟਵਾਉਣ ਲਈ ਚਲਾ ਗਿਆ। ਉਸ ਦੇ ਮੋਬਾਇਲ ਦੀ ਬੈਟਰੀ ਵੀ ਖਤਮ ਹੋ ਗਈ ਸੀ। ਜਦੋਂ ਉਹ ਵਾਪਸ ਲੇਬਰ ਰੂਮ ਵਿਚ ਆਇਆ ਤਾਂ ਪਤਾ ਲੱਗਾ ਕਿ ਉਸ ਦੀ ਪਤਨੀ ਦੀ ਡਿਲਿਵਰੀ ਹੋ ਚੁੱਕੀ ਹੈ। ਸਾਹੁਲ ਯਾਦਵ ਦਾ ਕਹਿਣਾ ਹੈ ਕਿ ਪਹਿਲਾ ਉਸ ਦੀ ਪਤਨੀ ਬਾਥਰੂਮ ਜਾਣ ਲਈ ਕਹਿ ਰਹੀ ਸੀ। ਸਟਾਫ਼ ਅਤੇ ਉਸ ਨੇ ਵੀ ਮਨ੍ਹਾ ਕੀਤਾ ਸੀ ਪਰ ਉਸ ਦੀ ਪਤਨੀ ਨਾ ਮੰਨੀ ਅਤੇ ਬਾਥਰੂਮ ਖੁਦ ਹੀ ਚਲੀ ਗਈ ਸੀ। ਇਸੇ ਕਾਰਣ ਉਸ ਦੀ ਫਰਸ਼ ’ਤੇ ਹੀ ਡਿਲਿਵਰੀ ਹੋ ਗਈ ਸੀ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

PunjabKesari

9 ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਲੈ ਕੇ ਲੇਬਰ ਰੂਮ ਦੇ ਚੱਕਰ ਕੱਟਣ ਲਈ ਮਜਬੂਰ
ਇਕ ਹੋਰ ਕੇਸ ਵਿਚ ਮੁੰਡੀਆਂ ਕਲਾਂ ਦੀ ਮੋਗਾ ਕਾਲੋਨੀ ਦੇ ਰਹਿਣ ਵਾਲੇ ਵਿਨੇ ਨੇ ਦੱਸਿਆ ਕਿ ਉਸ ਦੀ ਪਤਨੀ ਸੋਨੀ ਗਰਭਵਤੀ ਹੈ। ਉਸ ਦੇ 9 ਮਹੀਨੇ ਪੂਰੇ ਹੋ ਚੁੱਕੇ ਹਨ। ਉੱਪਰ ਛੇ ਦਿਨ ਹੋ ਗਏ ਹਨ ਪਰ ਉਸ ਦੀ ਪਤਨੀ ਨੂੰ ਦਰਦ ਨਹੀਂ ਸ਼ੁਰੂ ਹੋ ਰਹੀ ਹੈ। ਵਿਨੇ ਦਾ ਕਹਿਣਾ ਹੈ ਕਿ ਸੱਤ ਸਾਲ ਬਾਅਦ ਉਨ੍ਹਾਂ ਦੇ ਘਰ ਬੱਚਾ ਹੋ ਰਿਹਾ ਹੈ। ਇਸ ਲਈ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਵਿਨੇ ਦਾ ਦੋਸ਼ ਹੈ ਕਿ ਜਦੋਂ ਵੀ ਉਹ ਪਤਨੀ ਨੂੰ ਲੈ ਕੇ ਆਉਂਦਾ ਹੈ ਤਾਂ ਲੇਬਰ ਰੂਮ ਦਾ ਸਟਾਫ ਉਸ ਦੀ ਪਤਨੀ ਨੂੰ ਦਰਦ ਹੋਣ ਦੀ ਦਵਾਈ ਦੇ ਕੇ ਵਾਪਸ ਭੇਜ ਦਿੰਦਾ ਹੈ। ਉਹ ਵਾਰ-ਵਾਰ ਸੀਜੇਰੀਅਨ ਕਰਨ ਦਾ ਕਹਿਣ ਦੇ ਬਾਵਜੂਦ ਸੀਜੇਰੀਅਨ ਨਹੀਂ ਕਰ ਰਹੇ। ਇਸ ਲਈ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕੋਈ ਪ੍ਰੇਸ਼ਾਨੀ ਨਾ ਹੋ ਜਾਵੇ।

ਇਹ ਵੀ ਪੜ੍ਹੋ: ਮਾਹਿਲਪੁਰ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਨੂੰ ਵੱਢ ਦਿੱਤੀ ਦਰਦਨਾਕ ਮੌਤ, ਸੱਸ-ਸਹੁਰੇ ਨੂੰ ਵੀ ਵੱਢਿਆ

PunjabKesari

ਔਰਤ ਇਕੱਲੀ ਆਈ ਸੀ, ਜਿਸ ਕੋਲ ਕੋਈ ਪਰਚੀ ਵੀ ਨਹੀਂ ਸੀ। ਇਸ ਲਈ ਸਟਾਫ ਨੂੰ ਨਹੀਂ ਪਤਾ ਸੀ ਕਿ ਔਰਤ ਕਿੰਨੇ ਦਿਨ ਦੀ ਗਰਭਵਤੀ ਹੈ। ਲੇਬਰ ਰੂਮ ਵਿਚ ਆਉਣ ਤੋਂ ਬਾਅਦ ਉਸ ਨੂੰ ਦਰਦ ਸ਼ੁਰੂ ਹੋ ਗਿਆ ਅਤੇ ਲੇਬਰ ਰੂਮ ਦੇ ਅੰਦਰ ਹੀ ਉਸ ਦੀ ਡਿਲਿਵਰੀ ਹੋਈ ਹੈ। ਔਰਤ ਅਤੇ ਉਸ ਦਾ ਬੱਚਾ ਬਿਲਕੁਲ ਸਿਹਤਮੰਦ ਹਨ।

ਇਹ ਵੀ ਪੜ੍ਹੋ: ਪਤੀ ਦਾ ਖ਼ੌਫ਼ਨਾਕ ਕਾਰਾ, ਰਾਤ ਨੂੰ ਸੁੱਤੀ ਪਈ ਪਤਨੀ ’ਤੇ ਸੁੱਟ ਦਿੱਤਾ ਗਰਮਾ-ਗਰਮ ਤੇਲ


author

shivani attri

Content Editor

Related News