ਮੋਗਾ ''ਚ ''ਆਪ'' ਦੀ ਰੈਲੀ, ਭਗਵੰਤ ਮਾਨ ਹਸਪਤਾਲ ''ਚ ! ਸੁਖਬੀਰ ਬਾਦਲ ਨੇ ਲਈ ਚੁਟਕੀ

Monday, Feb 16, 2026 - 12:29 PM (IST)

ਮੋਗਾ ''ਚ ''ਆਪ'' ਦੀ ਰੈਲੀ, ਭਗਵੰਤ ਮਾਨ ਹਸਪਤਾਲ ''ਚ ! ਸੁਖਬੀਰ ਬਾਦਲ ਨੇ ਲਈ ਚੁਟਕੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਬਾਦਲ ਨੇ ਆਪਣੇ ਟਵੀਟ ਵਿਚ 'ਨਾਟਕ ਤੇ ਅਸਲੀਅਤ' ਦਾ ਸਿਰਲੇਖ ਵਰਤ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਬਾਦਲ ਨੇ ਆਪਣੇ ਟਵੀਟ ਵਿੱਚ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ "ਯੁੱਧ ਨਸ਼ਿਆਂ ਵਿਰੁੱਧ" ਰੈਲੀ ਕੀਤੀ ਜਾ ਰਹੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ "ਯੁੱਧ ਲੜਦਿਆਂ" ਹਸਪਤਾਲ ਵਿਚ ਦਾਖਲ ਹਨ।

ਇਹ ਵੀ ਪੜ੍ਹੋ : ਭਾਜਪਾ ਨੇ ਪੰਜਾਬ ਵਿਚ ਕਰ 'ਤਾ ਵੱਡਾ ਐਲਾਨ, 117 ਵਿਧਾਨ ਸਭਾ ਹਲਕਿਆਂ 'ਚ ਕੀਤੀਆਂ ਨਿਯੁਕਤੀਆਂ

ਸੁਖਬੀਰ ਬਾਦਲ ਨੇ ਆਪਣੇ ਟਵੀਟ ਦੇ ਅਖੀਰ ਵਿਚ ਮੁੱਖ ਮੰਤਰੀ ਦੀ ਸਿਹਤਯਾਬੀ ਲਈ ਅਰਦਾਸ ਕਰਦਿਆਂ ਲਿਖਿਆ, "ਵਾਹਿਗੁਰੂ ਜੀ ਉਸਨੂੰ ਛੇਤੀ ਸਿਹਤਯਾਬ ਕਰਨ!"। ਇਹ ਟਵੀਟ ਅਜਿਹੇ ਸਮੇਂ ਆਇਆ ਹੈ ਜਦੋਂ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਪਰ ਬਾਦਲ ਨੇ ਮੁੱਖ ਮੰਤਰੀ ਦੀ ਹਸਪਤਾਲ ਵਿਚ ਮੌਜੂਦਗੀ 'ਤੇ ਵਿਅੰਗ ਕਰਦਿਆਂ ਇਸ ਨੂੰ 'ਅਸਲੀਅਤ' ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News