ਹਨੇਰੀ ਕਾਰਨ ਸਡ਼ਕ ’ਤੇ ਦਰਜਨਾਂ ਦਰੱਖ਼ਤ ਡਿੱਗੇ

Friday, Jun 22, 2018 - 01:24 AM (IST)

ਹਨੇਰੀ ਕਾਰਨ ਸਡ਼ਕ ’ਤੇ ਦਰਜਨਾਂ ਦਰੱਖ਼ਤ ਡਿੱਗੇ

 ਕਾਹਨੂੰਵਾਨ/ਗੁਰਦਾਸਪੁਰ,   (ਵਿਨੋਦ)- ਬੀਤੀ  ਸ਼ਾਮ ਚੱਲੀ ਹਨੇਰੀ-ਝੱਖਡ਼ ਕਾਰਨ ਹਲਕੇ ਦੇ ਬੇਟ ਖੇਤਰ ਵਿਚ ਭਾਰੀ ਨੁਕਸਾਨ ਹੋਇਆ। ਲੋਕਾਂ ਨੇ ਦੱਸਿਆ ਕਿ ਇਸ ਹਨੇਰੀ-ਝੱਖਡ਼ ਦਾ ਅਸਰ ਸੱਲੋਪੁਰ ਅਤੇ ਨੇਡ਼ਲੇ ਕੁਝ ਪਿੰਡਾਂ ’ਚ ਵੀ  ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਤੂਫ਼ਾਨ ਨਾਲ ਕਾਫੀ ਨੁਕਸਾਨ ਹੋਇਅਾ ਹੈ।
  ਭੈਣੀ ਮੀਆਂ ਖਾਂ ਤੋਂ ਤੁਗਲਵਾਲ ਤੱਕ ਜਾਂਦੀ ਸਡ਼ਕ ਦੇ ਕੰਢੇ ਦਰਜਨਾਂ ਦਰੱਖ਼ਤ ਟੁੱਟ ਕੇ  ਡਿੱਗ ਪਏ, ਜਿਸ ਕਾਰਨ ਕਈ ਘੰਟਿਅਾਂ ਤੱਕ ਆਵਾਜਾਈ ਪ੍ਰਭਾਵਿਤ ਰਹੀ। ਤੂਫ਼ਾਨ ਦੀ ਮਾਰ ਹੇਠ ਆਏ ਖੇਤਰ ਵਿਚ ਦਰੱਖਤਾਂ ਤੋਂ ਇਲਾਵਾ ਬਿਜਲੀ ਦੇ ਖੰਭੇ ਤੇ ਟਰਾਂਸਫ਼ਾਰਮਰ ਵੀ ਵੱਡੀ ਗਿਣਤੀ ਵਿਚ ਨੁਕਸਾਨੇ ਗਏ, ਇਸ ਕਾਰਨ ਦਿਨ ਸਮੇਂ ਬਿਜਲੀ ਲਗਭਗ ਠੱਪ ਰਹੀ।  ਇਸ ਸਬੰਧੀ  ਐੱਸ. ਡੀ. ਓ. ਅਮਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਸੱਲੋਪੁਰ, ਨਾਨੋਵਾਲ ਖ਼ੁਰਦ, ਨਾਨੋਵਾਲ ਕਲਾਂ ਅਤੇ ਜੀਂਦਡ਼ ਆਦਿ ਪਿੰਡਾਂ ਨੇਡ਼ੇ ਤਿੰਨ ਕਿਲੋਮੀਟਰ ਦੇ ਰਕਬੇ ਵਿਚ ਬਿਜਲੀ ਦੀਆਂ ਲਾਈਨਾਂ ਦਾ ਭਾਰੀ ਨੁਕਸਾਨ ਹੋਇਆ ਹੈ।  ਜੰਗਲਾਤ ਵਿਭਾਗ ਵੱਲੋਂ ਸਡ਼ਕ ’ਤੇ ਡਿੱਗੇ ਦਰੱਖਤਾਂ ਦੀ ਸਫ਼ਾਈ ਕਰਨ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਵੱਲੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਅਾ ਹੈ। ਇਸ ਕੰਮ ਵਿਚ ਪਿੰਡ ਵਾਸੀਆਂ ਦੇ ਮਿਲ ਰਹੇ ਭਾਰੀ ਸਹਿਯੋਗ ਨਾਲ ਬਿਜਲੀ ਲਾਈਨਾਂ ਅਤੇ ਨੁਕਸਾਨੇ ਟਰਾਂਸਫਾਰਮਰਾਂ ਦੀ ਮੁਰੰਮਤ ਕਰ ਕੇ ਕੁਝ ਪਿੰਡਾਂ ਦੀ ਬਿਜਲੀ ਸਪਲਾਈ ਸ਼ਾਮ ਤੱਕ ਚਾਲੂ ਕਰ ਦਿੱਤੀ ਗਈ ਹੈ। 


Related News