ਜ਼ਮੀਨ 'ਤੇ ਡਿੱਗੇ ਮੁੰਡੇ ਨੂੰ ਮਾਰੀਆਂ ਅਣਗਿਣਤ ਗੋਲ਼ੀਆਂ, ਫੇਰ ਮਾਰੇ ਲਲਕਾਰੇ 'ਲੈ ਲਿਆ ਬਦਲਾ'
Wednesday, Dec 17, 2025 - 06:14 PM (IST)
ਹਰਿਆਣਾ (ਰੱਤੀ) : ਬੀਤੇ ਕੱਲ ਕਸਬਾ ਹਰਿਆਣਾ ਵਿੱਖੇ ਦਿਨ ਦਿਹਾੜੇ ਹੋਈ ਗੋਲੀ ਬਾਰੀ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦੇ ਸੰਬੰਧ 'ਚ ਥਾਣਾ ਹਰਿਆਣਾ ਪੁਲਸ ਵੱਲੋਂ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਅਧਾਰ 'ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਭੈਣ ਸਾਜੀਆ ਪੁੱਤਰੀ ਸਰਦਾਰੀ ਮੁਹੰਮਦ ਵਾਸੀ ਕੰਗਮਾਈ ਥਾਣਾ ਹਰਿਆਣਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਮਾਤਾ ਗੰਗਾ ਅਤੇ ਭੈਣ ਨਾਜੀਆ ਦਿੱਲੀ ਰਹਿੰਦੇ ਹਨ ਅਤੇ ਮੈਂ ਆਪਣੇ ਭਰਾ ਅਬਦੁਲ ਨਾਲ ਕੰਗਮਾਈ ਰਹਿੰਦੇ ਹਾਂ। ਮਿਤੀ 16 ਦਸੰਬਰ ਸਮਾਂ ਕਰੀਬ 3:50 ਮੇਰਾ ਭਰਾ ਅਬਦੁਲ ਆਪਣੇ ਦੋਸਤ ਅਜੀਤ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਕੰਗਮਾਈ ਨਾਲ ਅਪਣੀ ਸਕੂਟਰੀ 'ਤੇ ਘਰੋਂ ਹਰਿਆਣਾ ਨੂੰ ਜਿੰਮ ਲਈ ਜਾ ਰਿਹਾ ਸੀ ਮੈਂ ਵੀ ਆਪਣੇ ਪਿੰਡ ਤੋਂ ਹਰਿਆਣੇ ਨੂੰ ਪੈਦਲ ਜਾ ਰਹੀ ਸੀ, ਜਦੋਂ ਮੈਂ ਹਾਜੀਪੁਰ ਪੁੱਲ ਤੋਂ ਥੋੜ੍ਹਾ ਪਿੱਛੇ ਹੀ ਸੀ ਤਾਂ ਉਸ ਸਮੇਂ ਮੇਰਾ ਭਰਾ ਆਪਣੇ ਦੋਸਤ ਨਾਲ ਸਾਡੀ ਸਕੂਟਰੀ 'ਤੇ ਹਰਿਆਣਾ ਨੂੰ ਜਾ ਰਹੇ ਸੀ।
ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਵੱਡੀ ਵਾਰਦਾਤ, ਸੜਕ 'ਤੇ ਘੇਰ ਕੇ ਮੁੰਡੇ ਨੂੰ ਮਾਰੀਆਂ ਗੋਲੀਆਂ
ਮੇਰਾ ਭਰਾ ਪਿੱਛੇ ਬੈਠਾ ਸੀ ਅਤੇ ਉਸਦਾ ਦੋਸਤ ਸਕੂਟਰੀ ਚਲਾ ਰਿਹਾ ਸੀ। ਜਦੋਂ ਉਹ ਹਾਜੀਪੁਰ ਪੁੱਲ ਦੇ ਅੱਧ ਵਿਚਕਾਰ ਪੁੱਜੀ ਤਾਂ ਦਸੂਹਾ ਸਾਈਡ ਤੋਂ ਇਕ ਚਿੱਟੇ ਰੰਗ ਦੀ ਕਾਰ ਆਈ ਅਤੇ ਕਾਰ ਚਾਲਕ ਨੇ ਮੇਰੇ ਭਰਾ ਦੀ ਸਕੂਟਰੀ ਦੇ ਬਰਾਬਰ ਲਿਆ ਕੇ ਅਬਦੁਲ 'ਤੇ ਪਸਤੌਲ ਨਾਲ 2 ਫਾਇਰ ਕੀਤੇ ਅਤੇ ਮੇਰਾ ਭਰਾ ਚਲਦੀ ਸਕੂਟਰੀ ਤੋਂ ਥੱਲੇ ਡਿੱਗ ਪਿਆ, ਕਾਰ ਚਾਲਕ ਮੇਰੇ ਭਰਾ ਦੇ ਦੋਸਤ 'ਤੇ ਵੀ ਹਮਲਾ ਕਰਣ ਲੱਗਾ ਤਾਂ ਉਹ ਤੇਜ਼ੀ ਨਾਲ ਸਕੂਟਰੀ ਭਜਾ ਕੇ ਹਰਿਆਣਾ ਵੱਲ ਚਲਾ ਗਿਆ। ਕਾਰ ਚਾਲਕ ਨੇ ਤੇਜ਼ੀ ਨਾਲ ਕਾਰ ਪਿੱਛੇ ਪੁੱਲ ਵੱਲ ਨੂੰ ਮੋੜ ਕੇ ਕਾਰ 'ਚੋਂ ਉਤਰ ਕੇ ਬਾਹਰ ਆਇਆ ਤਾਂ ਮੈਂ ਉਸਨੂੰ ਪਹਿਚਾਣ ਲਿਆ। ਕਾਰ ਚਾਲਕ ਗੁਰਤਾਜ ਸਿੰਘ ਵਾਸੀ ਐੱਮ. ਐੱਸ ਕਲੋਨੀ ਹਰਿਆਣਾ ਸੀ ਜਿਸ ਨੂੰ ਮੈਂ ਪਹਿਲਾਂ ਹੀ ਜਾਣਦੀ ਹਾਂ। ਉਸ ਨੇ ਸੜਕ ਤੇ ਡਿੱਗੇ ਮੇਰੇ ਭਰਾ ਅਬਦੁਲ 'ਤੇ ਅਣਗਿਣਤ ਫਾਇਰ ਕੀਤੇ ਅਤੇ ਲਲਕਾਰਾ ਮਾਰਿਆ ਕਿ ਮੈਂ ਆਪਣਾ ਬਦਲਾ ਲੈ ਲਿਆ ਹੈ ਅਤੇ ਉਹ ਹਰਿਆਣਾ ਵੱਲ ਨੂੰ ਆਪਣੀ ਕਾਰ 'ਚ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਰਾਣਾ ਬਲਾਚੌਰੀਆ ਕਤਲ ਕਾਂਡ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ
ਉਕਤ ਨੇ ਦੱਸਿਆ ਕਿ ਉਹ ਅਬਦੁਲ ਕੋਲ ਪਹੁੰਚੀ ਅਤੇ ਉਸਦਾ ਦੋਸਤ ਅਜੀਤ ਵੀ ਮੌਕੇ 'ਤੇ ਪਹੁੰਚ ਗਿਆ। ਉਸੇ ਸਮੇਂ ਵਿਜੇ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਕੰਗਮਾਈ ਜੋ ਪਿੰਡ ਤੋਂ ਹਰਿਆਣੇ ਵੱਲ ਜਾ ਰਿਹਾ ਸੀ ਸਾਨੂੰ ਦੇਖ ਕੇ ਉਹ ਵੀ ਰੁਕ ਗਿਆ। ਜਦੋ ਅਜੀਤ ਕੁਮਾਰ ਅਤੇ ਵਿਜੇ ਕੁਮਾਰ ਅਬਦੁਲ ਨੂੰ ਸਕੂਟਰੀ ਦੇ ਵਿਚਕਾਰ ਬਿਠਾ ਕੇ ਇਲਾਜ ਲਈ ਹੁਸ਼ਿਆਰਪੁਰ ਲੈ ਜਾ ਰਹੇ ਸਨ ਤਾਂ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਮੇਰੇ ਭਰਾ ਨਾਲ ਗੁਰਤਾਜ ਦਾ ਝਗੜਾ ਹੋਇਆ ਸੀ ਤਾਂ ਉਦੋਂ ਤੋਂ ਹੀ ਉਹ ਅਬਦੁਲ ਨਾਲ ਖਹਿਬਾਜ਼ੀ ਰੱਖਦਾ ਸੀ ਇਸ ਕਰਕੇ ਹੀ ਉਸਨੇ ਉਸਦਾ ਕਤਲ ਕੀਤਾ ਹੈ। ਥਾਣਾ ਹਰਿਆਣਾ ਪੁਲਸ ਵੱਲੋਂ ਉਕਤ ਦੋਸ਼ੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਰਤੀ ਨੂੰ ਪ੍ਰਵਾਨਗੀ, ਇਸ ਵਿਭਾਗ ਵਿਚ ਭਰੀਆਂ ਜਾਣਗੀਆਂ 1,568 ਅਸਾਮੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
