ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਘਰ

Tuesday, Oct 31, 2023 - 08:24 PM (IST)

ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਘਰ

ਕਪੂਰਥਲਾ (ਓਬਰਾਏ) : ਕਪੂਰਥਲਾ ਤੋਂ ਇਕ ਹੀ ਦਿਨ 'ਚ ਦੂਜਾ ਕਤਲ ਕਾਂਡ ਸਾਹਮਣੇ ਆਇਆ ਹੈ। ਨਵਾਂ ਮਾਮਲਾ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦਾ ਹੈ, ਜਿੱਥੇ ਘਰ 'ਚ ਇਕੱਲੀ ਰਹਿੰਦੀ 42 ਸਾਲਾ ਔਰਤ ਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸੰਧੂ ਚੱਠਾ ਵਿਖੇ ਘਰ 'ਚ ਇਕੱਲੀ ਰਹਿੰਦੀ ਹਰਪ੍ਰੀਤ ਕੌਰ ਅਤੇ ਇਟਲੀ ਰਹਿੰਦੇ ਉਸ ਦੇ ਪਤੀ ਸੁਖਦੇਵ ਸਿੰਘ ਉਰਫ ਮੱਖਣ ਸਿੰਘ ਦਾ ਦੂਜਾ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਇਸ ਵਿਆਹ ਤੋਂ ਕੋਈ ਔਲਾਦ ਨਹੀਂ ਹੈ ਪਰ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਸੀ, ਜੋ ਵੱਖਰਾ ਰਹਿੰਦਾ ਸੀ।

ਇਹ ਵੀ ਪੜ੍ਹੋ : ਟ੍ਰੈਕਟਰ-ਟਰਾਲੀ ਤੇ ਐਕਟਿਵਾ ਵਿਚਾਲੇ ਹੋਏ ਭਿਆਨਕ ਹਾਦਸੇ 'ਚ ਵਿਦਿਆਰਥਣ ਦੀ ਟੁੱਟੀ ਲੱਤ

ਸੁਖਦੇਵ ਜੋ ਕਿ ਬੀਤੇ ਦਿਨੀਂ ਇਟਲੀ ਤੋਂ ਆਇਆ ਸੀ, ਆਪਣੇ ਬੇਟੇ ਨੂੰ ਮਿਲਣ ਤੋਂ ਬਾਅਦ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਲੜਾਈ ਹੋ ਗਈ। ਕਿਸੇ ਗੱਲ ਨੂੰ ਲੈ ਕੇ ਉਸ ਨੇ ਆਪਣੀ ਪਤਨੀ ਦੇ ਗਲ਼ੇ 'ਚ ਕੱਪੜਾ ਪਾ ਕੇ ਉਸ ਨੂੰ ਕਮਰੇ ਅੰਦਰ ਲੈ ਗਿਆ ਅਤੇ ਫਿਰ ਉਸੇ ਕੱਪੜੇ ਨਾਲ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਤੇ ਫਿਰ ਉਥੋਂ ਭੱਜ ਗਿਆ, ਫਿਲਹਾਲ ਘਰ 'ਚ ਕੋਈ ਨਹੀਂ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਪ੍ਰੀਤ ਵੀ ਕੁਝ ਸਮਾਂ ਪਹਿਲਾਂ ਇਟਲੀ ਤੋਂ ਵਾਪਸ ਆਈ ਸੀ ਪਰ ਉਸ ਦੇ ਪਤੀ ਦਾ ਉਸ ਨਾਲ ਰਵੱਈਆ ਚੰਗਾ ਨਹੀਂ ਸੀ, ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News