ਝਗੜੇ ਦੌਰਾਨ ਪਤਨੀ ਵਲੋਂ ਪੁਲਸ ਦੀ ਧਮਕੀ ਦੇਣ ''ਤੇ ਪਤੀ ਨੇ ਲਿਆ ਫਾਹਾ, ਮੌਤ

Sunday, Mar 24, 2019 - 10:27 AM (IST)

ਝਗੜੇ ਦੌਰਾਨ ਪਤਨੀ ਵਲੋਂ ਪੁਲਸ ਦੀ ਧਮਕੀ ਦੇਣ ''ਤੇ ਪਤੀ ਨੇ ਲਿਆ ਫਾਹਾ, ਮੌਤ

ਜਲੰਧਰ (ਜ.ਬ.) - ਹਰਗੋਬਿੰਦ ਨਗਰ ਵਿਖੇ ਪਤੀ-ਪਤਨੀ ਦੇ ਆਪਸੀ ਝਗੜੇ ਤੋਂ ਬਾਅਦ 26 ਸਾਲਾ ਪ੍ਰਵਾਸੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਸੰਤ ਕੁਮਾਰ (26) ਪੁੱਤਰ ਹਰਿੰਦਰ ਸਿੰਘ ਵਾਸੀ ਹਰਗੋਬਿੰਦ ਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਝਗੜੇ ਦੌਰਾਨ ਮਹਿਲਾ ਨੇ ਆਪਣੇ ਪਤੀ ਨੂੰ ਪੁਲਸ 'ਚ ਸ਼ਿਕਾਇਤ ਦੇ ਕੇ ਉਸ ਨੂੰ ਅੰਦਰ ਕਰਾਉਣ ਦੀ ਧਮਕੀ ਦਿੱਤੀ ਸੀ, ਜਿਸ ਕਾਰਨ ਉਸ ਦੇ ਪਤੀ ਨੇ ਗੁੱਸੇ 'ਚ ਆ ਕੇ ਖੁਦਕੁਸ਼ੀ ਕਰ ਲਈ। ਥਾਣਾ 8 ਦੇ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਬਸੰਤ ਕੁਮਾਰ ਦਾ 7 ਸਾਲ ਪਹਿਲਾ ਯੂ. ਪੀ. ਦੀ ਨਿਸ਼ਾ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ 2 ਬੱਚੇ ਹਨ। 

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਸੰਤ ਅਤੇ ਉਸ ਦੀ ਪਤਨੀ 'ਚ ਝਗੜਾ ਹੋ ਰਿਹਾ ਸੀ। ਸ਼ਨੀਵਾਰ ਸਵੇਰੇ ਵੀ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ ਅਤੇ ਉਸ ਦੀ ਪਤਨੀ ਨੇ ਪੁਲਸ 'ਚ ਸ਼ਿਕਾਇਤ ਦੇ ਕੇ ਅੰਦਰ ਕਰਵਾਉਣ ਦੀ ਧਮਕੀ ਦਿੱਤੀ। ਧਮਕੀ ਦੇ ਕੇ ਨਿਸ਼ਾ ਆਪਣਾ ਕੰਮ ਕਰਨ ਕੁਆਰਟਰ ਤੋਂ ਬਾਹਰ ਚੱਲੀ ਗਈ ਅਤੇ ਦੁਪਹਿਰ ਦੇ ਸਮੇਂ ਬਸੰਤ ਨੇ ਕੁਆਰਟਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤੀ ਦੀ ਲਾਸ਼ ਲਟਕਦੀ ਵੇਖ ਉਸ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ-8 ਦੀ ਪੁਲਸ ਨੇ ਲਾਸ਼ ਨੂੰ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਰੱਖਵਾ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਬਸੰਤ ਦੇ ਭਰਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਭਰਾ ਨੇ ਭਾਬੀ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਦਿੱਤਾ। ਬਸੰਤ ਹਰਗੋਬਿੰਦ ਨਗਰ 'ਚ ਕਿਰਾਏ 'ਤੇ ਰਹਿੰਦਾ ਸੀ ਅਤੇ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਸਥਿਤ ਇਕ ਫੈਕਟਰੀ ਵਿਚ ਲੇਬਰ ਦਾ ਕੰਮ ਕਰਦਾ ਸੀ।


author

rajwinder kaur

Content Editor

Related News