Punjab: ''ਤੂੰ ਮੈਨੂੰ ਲਾ ਕੇ ਸਟੇਟਸ ਕਿਉਂ ਪਾਇਆ?'' ਕਹਿ ਕੇ ਕਿਰਚਾਂ ਨਾਲ ਵੱਢ''ਤਾ ਬੰਦਾ

Friday, Apr 25, 2025 - 03:06 PM (IST)

Punjab: ''ਤੂੰ ਮੈਨੂੰ ਲਾ ਕੇ ਸਟੇਟਸ ਕਿਉਂ ਪਾਇਆ?'' ਕਹਿ ਕੇ ਕਿਰਚਾਂ ਨਾਲ ਵੱਢ''ਤਾ ਬੰਦਾ

ਖੰਨਾ (ਵਿਪਨ ਭਾਰਦਵਾਜ): ਖੰਨਾ ਦੇ ਰਸੂਲੜਾ ਪਿੰਡ ਵਿਖੇ WhatsApp Status ਨੂੰ ਲੈ ਕੇ ਹੋਇਆ ਵਿਵਾਦ ਖੂਨੀ ਲੜਾਈ ਵਿਚ ਬਦਲ ਗਿਆ। ਇਸ ਲੜਾਈ ਵਿਚ ਭਰਾ ਨੇ ਚਚੇਰੇ ਭਰਾ ਅਤੇ ਉਸ ਦੇ ਦੋਸਤ 'ਤੇ ਕਿਰਚਾਂ ਅਤੇ ਚਾਕੂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਖ਼ੂਨ ਨਾਲ ਲੱਥਪੱਥ ਦੋਵੇਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਸ ਦੀ ਛਾਤੀ ਦੇ ਹੇਠਾਂ ਚਾਕੂ ਮਾਰਿਆ ਗਿਆ। ਜਿਸ ਕਾਰਨ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਯੁਗਰਾਜ ਸਿੰਘ (37) ਵਾਸੀ ਰਸੂਲੜਾ ਅਤੇ ਸੰਦੀਪ ਕੁਮਾਰ (34) ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ।

ਇਹ ਖ਼ਬਰ ਵੀ ਪੜ੍ਹੋ - ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਰਾਹਤ ਭਰੀ ਖ਼ਬਰ

ਹਸਪਤਾਲ ਵਿਚ ਜ਼ੇਰੇ ਇਲਾਜ ਯੁਗਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕਾਫ਼ੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਅੱਜ ਜਦੋਂ ਉਹ ਆਪਣੇ ਦੋਸਤ ਸੰਦੀਪ ਕੁਮਾਰ ਨਾਲ ਕਾਰ ਦੇ ਪੁਰਜ਼ੇ ਲੈਣ ਲਈ ਪਟਿਆਲਾ ਗਿਆ ਸੀ, ਤਾਂ ਉਸ ਨੂੰ ਫ਼ੋਨ ਆਇਆ ਜਿਸ ਨੇ ਉਸ ਨੂੰ ਰਸੂਲੜਾ ਪਿੰਡ ਦੇ ਸਰਵਿਸ ਸਟੇਸ਼ਨ ਦੇ ਨੇੜੇ ਆਉਣ ਲਈ ਕਿਹਾ। ਉਹ ਪਟਿਆਲਾ ਤੋਂ ਸਿੱਧਾ ਉੱਥੇ ਪਹੁੰਚ ਗਿਆ। ਉਸ ਦੇ ਭਰਾ ਅਤੇ ਕੁਝ ਹੋਰ ਲੋਕਾਂ ਨੇ, ਜੋ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸਨ, ਉਸ 'ਤੇ ਚਾਕੂਆਂ ਅਤੇ ਕਿਰਚਾਂ ਜਿਹੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਛਾਤੀ 'ਤੇ ਸਿੱਧਾ ਵਾਰ ਕੀਤਾ ਗਿਆ। ਉਸ ਦੀ ਗਰਦਨ ਕੋਲ ਵਾਰ ਕੀਤਾ ਗਿਆ। ਉਸ ਦੇ ਦੋਸਤ ਸੰਦੀਪ ਕੁਮਾਰ ਦੀ ਛਾਤੀ ਅਤੇ ਪੇਟ 'ਤੇ ਹਮਲਾ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਵੱਡੀ ਅਪਡੇਟ! ਜਾਣੋ ਕਦੋਂ ਹੋਵੇਗੀ ਬਰਸਾਤ

ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਮੂੰਹ 'ਤੇ ਵੀ ਹਮਲਾ ਕੀਤਾ ਗਿਆ। ਉਹ ਖੂਨ ਨਾਲ ਲੱਥਪੱਥ ਹੋ ਗਏ ਤੇ ਖੁਦ ਹੀ ਮੋਟਰਸਾਈਕਲ 'ਤੇ ਦੋਵੇਂ ਸਿਵਲ ਹਸਪਤਾਲ ਪੁੱਜੇ। ਸੰਦੀਪ ਕੁਮਾਰ ਨੇ ਕਿਹਾ ਕਿ ਹਮਲਾਵਰ ਉਸ ਨੂੰ ਉਸ ਦੇ ਵਟਸਐਪ ਸਟੇਟਸ ਬਾਰੇ ਧਮਕੀਆਂ ਦੇ ਰਹੇ ਸਨ ਅਤੇ ਧਮਕੀ ਦੇ ਰਹੇ ਸਨ ਕਿ ਉਹ ਉਨ੍ਹਾਂ ਨੂੰ ਲਾ ਕੇ ਸਟੇਟਸ ਕਿਉਂ ਪਾਉਂਦਾ ਹੈ। ਉਸ ਨੇ ਕਿਹਾ ਕਿ ਮੈਂ ਤਾਂ ਸਟੇਟਸ ਵਿਚ ਕਿਸੇ ਦਾ ਨਾਂ ਵੀ ਨਹੀਂ ਸੀ ਲਿਖਿਆ। ਇਸੇ ਦੁਸ਼ਮਣੀ ਕਾਰਨ ਇਹ ਹਮਲਾ ਕੀਤਾ ਗਿਆ। ਪੁਲਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News