ਸਰਵਿਸ ਰੋਡਾਂ ਦਾ ਰੋਣਾ ਕੀ ਰੋਂਦੇ ਹੋ, ਹੁਣ ਤਾਂ ਪੁਲ ਵੀ ਨਹੀਂ ਬਣਨੇ

Monday, Sep 04, 2017 - 04:20 AM (IST)

ਮੁੱਲਾਂਪੁਰ ਦਾਖਾ,  (ਕਾਲੀਆ)-  ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲੁਧਿਆਣਾ ਤੋਂ ਭਾਈਕੇ ਤੱਕ ਫੋਰ ਲਾਈਨ ਜੀ. ਟੀ. ਰੋਡ ਬਣਾਈ ਗਈ ਹੈ, ਜੋ ਕਿ ਉਸਾਰੀ ਅਧੀਨ ਹੈ ਅਤੇ ਇਹ ਕੰਮ ਐੱਸ. ਐੱਲ. ਕੰਪਨੀ ਵੱਲੋਂ ਵੱਖ-ਵੱਖ ਠੇਕੇਦਾਰਾਂ ਨੂੰ ਦਿੱਤਾ ਗਿਆ ਹੈ। ਫਲਾਈ ਓਵਰ ਪੁਲ ਮੁੱਲਾਂਪੁਰ ਦਾ ਵੀ ਕਾਰਜ ਅਧੂਰਾ ਪਿਆ ਹੈ, ਜਿਸ ਕਾਰਨ ਮੁੱਲਾਂਪੁਰ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਬਾਜ਼ਾਰ ਵਿਚ ਉੱਡਦੀ ਧੂੜ ਦੁਕਾਨਦਾਰਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ। ਪੁਲ ਦੇ ਆਸੇ-ਪਾਸੇ ਬਣੀਆਂ ਸਰਵਿਸ ਸੜਕਾਂ 'ਤੇ 3-4 ਫੁੱਟ ਦੇ ਟੋਏ ਪਏ ਹੋਏ ਹਨ, ਜਿਥੇ ਰੋਜ਼ਾਨਾ ਰਾਹਗੀਰ ਲੱਤਾਂ-ਬਾਂਹਾਂ ਤੁੜਵਾਉਂਦੇ ਹਨ, ਉਥੇ ਟਰੱਕਾਂ, ਟਿੱਪਰਾਂ ਦਾ ਟੋਇਆਂ 'ਚ ਧੱਸਣਾ ਅਤੇ ਟੇਢੇ ਹੋ ਜਾਣਾ, ਆਮ ਲੋਕਾਂ ਲਈ ਦੁਸ਼ਵਾਰ ਹੋਇਆ ਪਿਆ ਹੈ। ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸਰਵਰਿੰਦਰ ਸਿੰਘ ਚੀਮਾ, ਕਾ. ਬਲਵਿੰਦਰ ਸਿੰਘ, ਕਾ. ਕੇਵਲ ਸਿੰਘ ਆਦਿ ਨੇ ਵੀ ਪੁਲ ਦੇ ਜਲਦ ਨਿਰਮਾਣ ਲਈ ਅਤੇ ਸਰਵਿਸ ਸੜਕਾਂ ਜਲਦੀ ਬਣਾਉਣ ਲਈ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੋਇਆ ਹੈ, ਜਦੋਂਕਿ ਠੇਕੇਦਾਰ ਨੇ ਸਾਫ ਕਹਿ ਦਿੱਤਾ ਹੈ ਕਿ  ਸਰਵਿਸ ਰੋਡਾਂ ਦਾ ਕੀ ਰੋਣਾ ਰੋਂਦੇ ਹੋ, ਹੁਣ ਤਾਂ ਪੁਲ ਵੀ ਨਹੀਂ ਬਣਨੇ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।


Related News