ਐਕਸ਼ਨ ਮੋਡ ਵਿਚ ਪੰਜਾਬ ਦਾ ਬਿਜਲੀ ਵਿਭਾਗ, ਹੁਣ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
Saturday, Sep 28, 2024 - 06:10 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ) : ਪੰਜਾਬ ਦੇ ਬਿਜਲੀ ਵਿਭਾਗ ਨੇ ਐਕਸ਼ਨ ਮੋਡ ਵਿਚ ਆਉਂਦਿਆਂ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਚੱਲਦੇ ਤੜਕਸਾਰ ਸਵੇਰੇ 6 ਵਜੇ ਦੇ ਕਰੀਬ ਬਿਜਲੀ ਵਿਭਾਗ ਗੁਰੂਹਰਸਹਾਏ ਦੇ ਕਰਮਚਾਰੀਆ ਵੱਲੋਂ ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆ। ਐੱਸ. ਡੀ. ਓ. ਸਿਟੀ ਜਸਵਿੰਦਰ ਸਿੰਘ ਗੁਰੂਹਰਸਹਾਏ, ਐੱਸ. ਡੀ. ਓ. ਵਿਪਨ ਕੁਮਾਰ ਸਵਰਬਨ ਗੁਰੂਹਰਸਹਾਏ, ਸਵਰਨ ਸਿੰਘ ਐੱਸ. ਡੀ. ਓ. ਘੁਬਾਇਆ, ਐੱਸ. ਡੀ. ਓ. ਨਵਜੋਤ ਸਿੰਘ ਸਵਰਬਨ ਜਲਾਲਾਬਾਦ, ਸੰਦੀਪ ਕੁਮਾਰ ਸਿਟੀ ਐੱਸ. ਡੀ. ਓ. ਜਲਾਲਾਬਾਦ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੁਰੂਹਰਸਹਾਏ ਦੀਆਂ ਵੱਖ-ਵੱਖ ਗਲੀਆ-ਮੁਹੱਲਿਆਂ ’ਚ ਮੀਟਰਾਂ ਦੀ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਸ਼ਹਿਰ ਕਰਵਾਇਆ ਗਿਆ ਬੰਦ, ਭਖਿਆ ਮਾਹੌਲ
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਕਸੀਅਨ ਇੰਜੀ. ਜਸਵੰਤ ਸਿੰਘ ਜਲਾਲਾਬਾਦ ਅਤੇ ਐੱਸ. ਡੀ. ਓ. ਜਸਵਿੰਦਰ ਸਿੰਘ ਗੁਰੂਹਰਸਹਾਏ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਲੱਗਭਗ 1,50 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਲੋਡ ਵਧਾਉਣ ਤੇ ਆਪਣੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਵੀ ਜਮਾਂ ਕਰਵਾਉਣ, ਜੇ ਕੋਈ ਬਿਜਲੀ ਚੋਰੀ ਕਰਦਿਆ ਫੜਿਆ ਗਿਆ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਮੌਕੇ ’ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਵਿਭਾਗ ਵਲੋਂ ਜਾਰੀ ਹੋਏ ਹੁਕਮ
ਗੁਰੂਹਰਸਹਾਏ ਦੇ ਅਲੱਗ-ਅਲੱਗ ਮੀਟਰ ਬਕਸਿਆਂ ਵਿਚੋਂ ਕਾਫੀ ਜਗ੍ਹਾ ’ਤੇ ਮੀਟਰਾਂ ਨਾਲ ਛੇੜਫਛਾੜ ਪਾਈ ਗਈ ਹੈ ਅਤੇ ਅਸੀਂ ਮੀਟਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸੀਲ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਟਰਾਂ ਨੂੰ ਲੈਬ ’ਚ ਭੇਜਿਆ ਜਾਵੇਗਾ। ਜੇਕਰ ਸੀਲ ਬੰਦ ਮੀਟਰਾਂ ’ਚ ਗੜਬੜੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਖਪਤਕਾਰਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਦੀਆਂ ਕੁੰਡੀਆਂ ਫੜੀਆਂ ਗਈਆਂ ਹਨ ਉਨ੍ਹਾਂ ਨੂੰ ਮੌਕੇ ’ਤੇ ਹੀ ਜੁਰਮਾਨੇ ਪਾਏ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਇਜ਼ਰੀ, ਹੋ ਜਾਓ ਸਾਵਧਾਨ