ਪਾਸਪੋਰਟ ਬਣਵਾਉਣ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, 7 ਜੁਲਾਈ ਤੋਂ ਬਾਅਦ...
Sunday, Jul 06, 2025 - 07:34 AM (IST)

ਲੁਧਿਆਣਾ (ਰਾਮ) : ਲੁਧਿਆਣਾ ਦੇ ਨਾਗਰਿਕਾਂ ਲਈ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ ਪਾਸਪੋਰਟ ਸੇਵਾ ਕੇਂਦਰ ਲੁਧਿਆਣਾ ਦੀ ਮੌਜੂਦਾ ਜਗ੍ਹਾ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਹੁਣ ਇਹ ਕੇਂਦਰ ਸੋਮਵਾਰ ਤੋਂ ਇਕ ਨਵੇਂ ਪਤੇ ’ਤੇ ਕੰਮ ਕਰੇਗਾ। ਵਰਤਮਾਨ ’ਚ ਪਾਸਪੋਰਟ ਸੇਵਾ ਕੇਂਦਰ ਦਾ ਦਫ਼ਤਰ ਆਕਾਸ਼ਦੀਪ ਕੰਪਲੈਕਸ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਵਿਖੇ ਸਥਿਤ ਹੈ ਪਰ ਹੁਣ ਇਸ ਨੂੰ ਪਿੰਡ ਭੋਰਾ ਨੇੜੇ ਗਲੋਬਲ ਬਿਜ਼ਨੈੱਸ ਪਾਰਕ ਜੀ. ਟੀ. ਰੋਡ ’ਤੇ ਤਬਦੀਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਵਰਕਾਮ ਦਾ ਬਿਜਲੀ ਖ਼ਪਤਕਾਰ ਨੂੰ ਤਗੜਾ ਝਟਕਾ, ਪੈਰਾਂ ਹੇਠੋਂ ਖ਼ਿਸਕਾ ਛੱਡੀ ਜ਼ਮੀਨ
ਇਹ ਕੇਂਦਰ ਸੋਮਵਾਰ ਤੋਂ ਨਵੇਂ ਪਤੇ ’ਤੇ ਰਸਮੀ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਫ਼ੈਸਲਾ ਨਾਗਰਿਕਾਂ ਨੂੰ ਵਧੇਰੇ ਸੁਵਿਧਾਜਨਕ, ਵਿਆਪਕ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ। ਗਲੋਬਲ ਬਿਜ਼ਨੈੱਸ ਪਾਰਕ ਦਾ ਨਵਾਂ ਸਥਾਨ ਜੀ. ਟੀ. ਰੋਡ ਦੇ ਨੇੜੇ ਹੈ, ਜਿਸ ਕਾਰਨ ਲੋਕਾਂ ਲਈ ਪਹੁੰਚਣਾ ਆਸਾਨ ਹੋਵੇਗਾ, ਖ਼ਾਸ ਕਰਕੇ ਜਲੰਧਰ ਬਾਈਪਾਸ ਖੇਤਰ ਤੋਂ ਆਉਣ ਵਾਲਿਆਂ ਲਈ। ਇਸ ਬਦਲਾਅ ਦੀ ਅਧਿਕਾਰਤ ਤੌਰ ’ਤੇ ਖੇਤਰੀ ਪਾਸਪੋਰਟ ਦਫ਼ਤਰ ਚੰਡੀਗੜ੍ਹ ਦੇ ਪਾਸਪੋਰਟ ਅਧਿਕਾਰੀ ਵਲੋਂ ਦਸਤਖਤ ਕੀਤੇ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ RC ਨੂੰ ਲੈ ਕੇ ਲੱਖਾਂ ਪੰਜਾਬੀਆਂ ਲਈ ਬੁਰੀ ਖ਼ਬਰ, ਤੁਸੀਂ ਵੀ ਪੜ੍ਹੋ
ਇਸ ਨੋਟਿਸ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਨਾਗਰਿਕ 7 ਜੁਲਾਈ ਤੋਂ ਬਾਅਦ ਸਿਰਫ਼ ਨਵੀਂ ਜਗ੍ਹਾ ’ਤੇ ਹੀ ਪਾਸਪੋਰਟ ਸਬੰਧੀ ਸੇਵਾਵਾਂ ਪ੍ਰਾਪਤ ਕਰ ਸਕਣਗੇ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਰਜ਼ੀ, ਨਵੀਨੀਕਰਨ ਜਾਂ ਦਸਤਾਵੇਜ਼ ਤਸਦੀਕ ਵਰਗੀ ਕਿਸੇ ਵੀ ਪਾਸਪੋਰਟ ਸਬੰਧੀ ਪ੍ਰਕਿਰਿਆ ਲਈ 7 ਜੁਲਾਈ ਤੋਂ ਬਾਅਦ ਹੀ ਨਵੀਂ ਜਗ੍ਹਾ 'ਤੇ ਸੰਪਰਕ ਕਰਨ। ਇਸ ਫ਼ੈਸਲੇ ਪ੍ਰਤੀ ਨਾਗਰਿਕਾਂ ’ਚ ਸਾਕਾਰਾਤਮਕ ਪ੍ਰਤੀਕਿਰਿਆ ਦੇਖੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8