ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਤੋਂ ਪਹਿਲਾਂ ਹੋਈ ਮੌਕ ਡ੍ਰਿੱਲ, ਪ੍ਰਬੰਧਾਂ ਦੀ ਕੀਤੀ ਗਈ ਪਰਖ

Monday, May 11, 2026 - 09:52 PM (IST)

ਹਲਵਾਰਾ ਹਵਾਈ ਅੱਡੇ ’ਤੇ ਉਡਾਣਾਂ ਤੋਂ ਪਹਿਲਾਂ ਹੋਈ ਮੌਕ ਡ੍ਰਿੱਲ, ਪ੍ਰਬੰਧਾਂ ਦੀ ਕੀਤੀ ਗਈ ਪਰਖ

ਹਲਵਾਰਾ (ਲਾਡੀ) : ਕੌਮਾਂਤਰੀ ਹਵਾਈ ਅੱਡਾ ਹਲਵਾਰਾ ਤੋਂ 15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਦਿੱਲੀ-ਹਲਵਾਰਾ-ਦਿੱਲੀ ਨਿਯਮਿਤ ਉਡਾਣਾਂ ਨੂੰ ਲੈ ਕੇ ਸੋਮਵਾਰ ਨੂੰ ਹਵਾਈ ਅੱਡੇ ’ਤੇ ਵਿਸ਼ੇਸ਼ “ਰਿਹਰਸਲ” ਕਰਵਾਈ ਗਈ। ਇਸ ਦੌਰਾਨ ਏਅਰਪੋਰਟ ਪ੍ਰਬੰਧਕਾਂ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਵੱਲੋਂ ਯਾਤਰੀ ਸੇਵਾਵਾਂ, ਸੁਰੱਖਿਆ ਪ੍ਰਬੰਧਾਂ ਅਤੇ ਤਕਨੀਕੀ ਕਾਰਵਾਈਆਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ।

ਰਿਹਰਸਲ ਦੌਰਾਨ ਬਨਾਵਟੀ ਯਾਤਰੀਆਂ ਦੀ ਸਹਾਇਤਾ ਨਾਲ ਪੂਰੀ ਉਡਾਣ ਪ੍ਰਕਿਰਿਆ ਨੂੰ ਅਮਲੀ ਰੂਪ ਵਿੱਚ ਦੁਹਰਾਇਆ ਗਿਆ। ਯਾਤਰੀਆਂ ਨੂੰ ਟਰਮੀਨਲ ਵਿੱਚ ਦਾਖ਼ਲ ਕਰਵਾ ਕੇ ਕਾਊਂਟਰਾਂ ਤੋਂ ਬੋਰਡਿੰਗ ਪਾਸ ਜਾਰੀ ਕੀਤੇ ਗਏ ਅਤੇ ਉਸ ਤੋਂ ਬਾਅਦ ਸੁਰੱਖਿਆ ਜਾਂਚ ਦੀ ਪ੍ਰਕਿਰਿਆ ਵੀ ਪੂਰੀ ਕੀਤੀ ਗਈ। ਸੁਰੱਖਿਆ ਕਲੀਅਰੈਂਸ ਮਗਰੋਂ ਯਾਤਰੀਆਂ ਨੂੰ ਬੱਸਾਂ ਰਾਹੀਂ ਹਵਾਈ ਜਹਾਜ਼ ਦੇ ਪਾਰਕਿੰਗ ਸਥਾਨ ਤੱਕ ਲਿਜਾਇਆ ਗਿਆ ਅਤੇ ਫਿਰ ਵਾਪਸ ਟਰਮੀਨਲ ਇਮਾਰਤ ਵਿੱਚ ਲਿਆਂਦਾ ਗਿਆ।

ਅਧਿਕਾਰੀਆਂ ਮੁਤਾਬਕ ਇਹ ਪੂਰੀ ਪ੍ਰਕਿਰਿਆ ਕਈ ਵਾਰ ਦੁਹਰਾਈ ਗਈ ਤਾਂ ਜੋ ਹਰੇਕ ਵਿਭਾਗ ਦੀ ਕਾਰਗੁਜ਼ਾਰੀ ਨੂੰ ਪਰਖਿਆ ਜਾ ਸਕੇ ਅਤੇ ਕਿਸੇ ਵੀ ਤਕਨੀਕੀ ਜਾਂ ਪ੍ਰਬੰਧਕੀ ਕਮੀ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ। ਰਿਹਰਸਲ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸੁਚਾਰੂ ਅਤੇ ਸੁਰੱਖਿਅਤ ਸੇਵਾ ਯਕੀਨੀ ਬਣਾਉਣਾ ਸੀ।

ਇਸ ਮੌਕੇ ਏਅਰਪੋਰਟ ਦੇ ਸੀਈਓ ਜਗੀਰ ਸਿੰਘ ਅਤੇ ਸਕਿਉਰਟੀ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਨੇ ਵੱਖ-ਵੱਖ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ 15 ਮਈ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ਲਈ ਸਾਰੀਆਂ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News