ਲੁਧਿਆਣਾ ''ਚ ਰੇਹੜ੍ਹੀ-ਫੜੀਆਂ ਲਈ DC ਨੇ ਜਾਰੀ ਕੀਤੇ ਸਖ਼ਤ ਹੁਕਮ, ਬਣਨਗੇ ਨੋ ਟਾਲਰੈਂਸ ਜ਼ੋਨ

Saturday, May 09, 2026 - 01:40 PM (IST)

ਲੁਧਿਆਣਾ ''ਚ ਰੇਹੜ੍ਹੀ-ਫੜੀਆਂ ਲਈ DC ਨੇ ਜਾਰੀ ਕੀਤੇ ਸਖ਼ਤ ਹੁਕਮ, ਬਣਨਗੇ ਨੋ ਟਾਲਰੈਂਸ ਜ਼ੋਨ

ਲੁਧਿਆਣਾ (ਹਿਤੇਸ਼)- ਮਹਾਨਗਰ ਦੇ ਮੇਨ ਚੌਕਾਂ ਵਿਚ ਨੋ ਟਾਲਰੇਂਸ ਜ਼ੋਨ ਬਣਨਗੇ, ਜਿਸ ਦੇ ਤਹਿਤ 100 ਮੀਟਰ ਦਾਇਰੇ ਵਿਚ ਰੇਹੜੀ ਫੜੀ ਜਾਂ ਗੱਡੀਆਂ ਨਹੀਂ ਲੱਗਣਗੀਆਂ। ਇਹ ਫੈਸਲਾ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਦੇ ਮੁੱਦੇ ’ਤੇ ਡੀ.ਸੀ. ਦੀ ਅਗਵਾਈ ਵਿਚ ਹੋਈ ਮੀਟਿੰਗ ਦੇ ਦੌਰਾਨ ਹੋਇਆ । ਨਗਰ ਨਿਗਮ ਤੇ ਪੁਲਸ ਵਿਭਾਗ ਦੇ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟਰੈਫਿਕ ਜਾਮ ਦੀ ਸਮੱਸਿਆ ਦੇ ਮੱਦੇਨਜ਼ਰ ਮੇਨ ਚੌਕਾਂ ਦੀ ਮਾਰਕਿੰਗ ਕੀਤੀ ਜਾਵੇ। ਇਨ੍ਹਾਂ ਚੌਕਾਂ ਨੂੰ ਨੋ ਟਾਲਰੇਂਸ ਜ਼ੋਨ ਡਿਕਲੇਅਰ ਕੀਤਾ ਜਾਵੇਗਾ। ਜਿਥੇ 100 ਮੀਟਰ ਦਾਇਰੇ ਵਿਚ ਰੇਹੜੀ ਫੜ੍ਹੀ ਖੜ੍ਹੀ ਕਰਨ ਦੇ ਇਲਾਵਾ ਵਾਹਨਾਂ ਦੀ ਪਾਰਕਿੰਗ ਕਰਨ ਦੀ ਮਨਾਹੀ ਹੋਵੇਗੀ। ਇਹ ਵਿਵਸਥਾ ਲਾਗੂ ਕਰਨ ਦੇ ਲਈ ਨਗਰ ਨਿਗਮ ਤੇ ਪੁਲਸ ਦੇ ਅਫ਼ਸਰਾਂ ਨੂੰ ਤਹਿਬਾਜ਼ਾਰੀ ਅਤੇ ਟਰੈਫਿਕ ਵਿਭਾਗ ਦੀਆਂ ਜੁਆਇੰਟ ਟੀਮਾਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ ਵਾਰ ਤੈਰਾਕੀ ਸਿੱਖਣ ਗਿਆ ਵਿਦਿਆਰਥੀ ਪਾਣੀ 'ਚ ਡੁੱਬਿਆ

ਭਾਰਤ ਨਗਰ ਚੌਕ ਨੇੜੇ ਅਪ ਰੈਂਪ ਬਣਾਉਣ ਵਿਚ ਆੜੇ ਆ ਰਹੇ ਪੈਟਰੋਲ ਪੰਪ ਨੂੰ ਹਟਾਉਣ ਦੇ ਮਾਮਲੇ ਤੋਂ NHAI ਨੇ ਪੱਲਾ ਝਾੜਿਆ
ਡੀ. ਸੀ. ਦੀ ਮੀਟਿੰਗ ਵਿਚ ਇਹ ਗੱਲ ਸਾਹਮਣੇ ਆਈ ਕਿ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਦੇ ਇਲਾਵਾ ਹਾਦਸਾ ’ਤੇ ਰੋਕ ਲਗਾਉਣ ਦੇ ਲਈ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਆਪਣੇ ਏਰੀਆ ਵਿਚ ਜੋ ਕਦਮ ਚੁੱਕਣ ਲਈ ਨਿਰਦੇਸ਼ ਦਿੱਤੇ ਗਏ ਸੀ, ਉਨ੍ਹਾਂ ’ਤੇ ਸਾਲਾਂ ਬਾਅਦ ਵੀ ਅਮਲ ਨਹੀਂ ਹੋ ਸਕਿਆ ਹੈ। ਬੱਸ ਸਟੈਂਡ ਦੇ ਬਾਹਰ ਫੁਟ ਓਵਰਬ੍ਰਿਜ ਬਣਾਉਣ ਦਾ ਮਾਮਲਾ ਮੁੱਖ ਰੂਪ ਵਿਚ ਸ਼ਾਮਲ ਹੈ। ਜਿਸ ਦਾ ਨਿਰਮਾਣ ਸ਼ੁਰੂ ਹੋਣ ਲਈ ਹੁਣ ਹੋਰ ਇੰਤਜਾਰ ਕਰਨਾ ਪਵੇਗਾ। ਇਸ ਦੇ ਇਲਾਵਾ ਇਕ ਮਾਮਲਾ ਨਵੀਂ ਕਚਿਹਰੀ ਤੇ ਭਾਈਬਾਲਾ ਚੌਕ ਵਿਚ ਟਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਦੇ ਲਈ ਭਾਰਤ ਨਗਰ ਚੌਕ ਦੇ ਨੇੜੇ ਅਪ ਰੈਂਪ ਬਣਾਉਣ ਦਾ ਹੈ। ਜੋ ਯੋਜਨਾ ਲਾਗੂ ਕਰਨ ਵਿਚ ਆੜੇ ਆ ਰਹੇ ਪੈਟਰੋਲ ਪੰਪ ਨੂੰ ਹਟਾਉਣ ਦੇ ਮਾਮਲੇ ਤੋਂ ਐੱਨ.ਐੱਚ.ਏ.ਆਈ ਨੇ ਕਹਿ ਕੇ ਪੱਲਾ ਝਾੜ ਲਿਆ ਹੈ ਤੇ ਰੋਡ ਟਰਾਂਸਫਰ ਹੋਣ ਦੇ ਬਾਵਜੂਦ ਉਨਾਂ ਨੂੰ ਨਹੀਂ ਪਤਾ ਕਿ ਨਗਰ ਨਿਗਮ ਜਾਂ ਪੀ ਡਬਲਿਊ.ਡੀ ਵਿਚ ਕੋਰਟ ਕੇਸ ਦੀ ਪੈਰਵੀ ਕੌਣ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪਵੇਗਾ ਮੀਂਹ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News