ਵਾਹਨ ਚੋਰੀ ਕਰ ਕੇ ਵੇਚਣ ਵਾਲੇ 2 ਗ੍ਰਿਫ਼ਤਾਰ

Thursday, Nov 23, 2017 - 05:23 AM (IST)

ਬਠਿੰਡਾ, (ਸੁਖਵਿੰਦਰ)- ਕੋਤਵਾਲੀ ਪੁਲਸ ਨੇ ਵਾਹਨ ਚੋਰੀ ਕਰ ਕੇ ਲੋਕਾਂ ਨੂੰ ਸਸਤੇ ਰੇਟਾਂ 'ਤੇ ਵੇਚਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਕਪਾਹ ਮੰਡੀ ਵਿਚ ਘੁੰਮ ਰਹੇ ਹਨ ਜੋ ਵਾਹਨ ਚੋਰੀ ਕਰ ਕੇ ਅੱਗੇ ਵੇਚਣ ਦਾ ਕਾਰੋਬਾਰ ਕਰਦੇ ਹਨ। ਹੌਲਦਾਰ ਕਰਮਵੀਰ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਕਪਾਹ ਮੰਡੀ 'ਚ ਛਾਪੇਮਾਰੀ ਕਰ ਕੇ ਬਿਨਾਂ ਨੰਬਰ ਪਲੇਟ ਵਾਲੀ ਸਕੂਟਰੀ 'ਤੇ ਘੁੰਮ ਰਹੇ ਮਨਦੀਪ ਸਿੰਘ ਅਤੇ ਸ਼ਿਵਮ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸਕੂਟਰੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News