ਮੋਬਾਇਲ ਸਨੈਚਿੰਗ ਮਾਮਲੇ ’ਚ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ

Saturday, Apr 18, 2026 - 12:10 PM (IST)

ਮੋਬਾਇਲ ਸਨੈਚਿੰਗ ਮਾਮਲੇ ’ਚ 2 ਦੋਸ਼ੀਆਂ ਨੂੰ 5-5 ਸਾਲ ਦੀ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਚਾਰ ਸਾਲ ਪਹਿਲਾਂ ਘਰ ਦੇ ਸਾਹਮਣੇ ਸਨੈਚਿੰਗ ਦੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਦੀ ਪਛਾਣ ਰਾਹੁਲ ਉਰਫ਼ ਮੋਟਾ ਤੇ ਅੰਕਿਤ ਉਰਫ਼ ਰਾਘਵ ਦੇ ਰੂਪ ਵਿਚ ਹੋਈ। ਕਰੀਬ 4 ਸਾਲ ਪਹਿਲਾਂ 19 ਸਤੰਬਰ 2022 ਨੂੰ ਮਨੀਮਾਜਰਾ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਮੋਬਾਇਲ ਸਨੈਚਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੂੰ ਦੱਸਿਆ ਕਿ ਉਹ ਆਪਣੇ ਘਰ ਬਾਹਰ ਖੜ੍ਹਿਆ ਸੀ।

ਇਕ ਬਾਈਕ ਆ ਕੇ ਰੁਕੀ, ਜਿਸ ’ਤੇ ਤਿੰਨ ਨੌਜਵਾਨ ਸਵਾਰ ਸੀ। ਉਨ੍ਹਾਂ ਨੇ ਇਕਦਮ ਝਪਟਾ ਮਾਰਕੇ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਮਨੀਮਾਜਰਾ ਥਾਣਾ ਪੁਲਸ ਨੇ ਪੀੜਤ ਸਤਨਾਮ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਅੰਕਿਤ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੂੰ ਅੰਕਿਤ ਤੋਂ ਪੀੜਤ ਦਾ ਮੋਬਾਈਲ ਵੀ ਬਰਾਮਦ ਹੋ ਗਿਆ ਸੀ। ਅੰਕਿਤ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਰਾਹੁਲ ਉਰਫ਼ ਮੋਟਾ ਨੂੰ ਵੀ ਫੜ ਲਿਆ ਸੀ। ਕਰੀਬ ਚਾਰ ਸਾਲ ਤੱਕ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਕਤ ਸਜ਼ਾ ਸੁਣਾਈ ਹੈ।
 


author

Babita

Content Editor

Related News