ਜੋਧਾਂ ਪੁਲਸ ਦੀ ਵੱਡੀ ਕਾਰਵਾਈ: ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ 3 ਚੋਰ ਕਾਬੂ, ਅਲਟੋ ਕਾਰ ਸਣੇ ਭਾਰੀ ਸਾਮਾਨ ਬਰਾਮਦ

Thursday, Apr 09, 2026 - 06:47 AM (IST)

ਜੋਧਾਂ ਪੁਲਸ ਦੀ ਵੱਡੀ ਕਾਰਵਾਈ: ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ 3 ਚੋਰ ਕਾਬੂ, ਅਲਟੋ ਕਾਰ ਸਣੇ ਭਾਰੀ ਸਾਮਾਨ ਬਰਾਮਦ

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਜੋਧਾਂ ਦੀ ਪੁਲਸ ਨੇ ਖੇਤਾਂ ’ਚ ਲੱਗੀਆਂ ਮੋਟਰਾਂ ’ਤੇ ਚੋਰੀਆਂ ਕਰਨ ਵਾਲੇ 3 ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਅਲਟੋ ਕਾਰ, ਪੁਰਾਣੀ ਮੋਟਰ, ਦੋ ਸਟਾਰਟਰ, ਦੋ ਗਰਿੱਪ, 12 ਫੁੱਟ ਕੇਬਲ ਤਾਰ ਅਤੇ 12 ਕਿਲੋ ਤਾਰਾਂ ਦੇ ਟੋਟੇ ਬਰਾਮਦ ਕੀਤੇ ਹਨ। ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਜੋਧਾਂ ਦੇ ਐੱਸ. ਐੱਚ. ਓ. ਸਾਹਿਬਮੀਤ ਸਿੰਘ ਦੀ ਅਗਵਾਈ ’ਚ ਏ. ਐੱਸ. ਆਈ. ਜੌਨ ਮਸੀਹ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਗੁਪਤ ਸੂਚਨਾ ਮਿਲੀ ਕਿ ਗਗਨਦੀਪ ਸਿੰਘ ਉਰਫ ਗੱਗੂ ਪੁੱਤਰ ਰਮੇਸ਼ ਕੁਮਾਰ, ਜਤਿੰਦਰ ਸਿੰਘ ਉਰਫ ਜਿੰਦੂ ਪੁੱਤਰ ਮਲਕੀਤ ਸਿੰਘ ਵਾਸੀਆਨ ਪਿੰਡ ਲੋਹਗੜ੍ਹ ਅਤੇ ਸਰਬਜੀਤ ਸਿੰਘ ਉਰਫ ਵਿੱਕੀ ਵਾਸੀ ਮਹਿਮਾਸਿੰਘ ਵਾਲਾ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ, ਅੱਜ ਵੀ ਇਕ ਆਲਟੋ ਕਾਰ ’ਚ ਸਵਾਰ ਹੋ ਕੇ ਚੋਰੀ ਦਾ ਸਾਮਾਨ ਲੈ ਕੇ ਨਾਰੰਗਵਾਲ ਸਾਈਡ ਤੋਂ ਜੋਧਾਂ ਵੱਲ ਵੇਚਣ ਆ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ।

ਇਹ ਵੀ ਪੜ੍ਹੋ : ਮਨੀ ਐਕਸਚੇਂਜਰ ਦੀ ਮਹਿਲਾ ਕੈਸ਼ੀਅਰ 20 ਲੱਖ ਰੁਪਏ ਦੀ ਚੋਰੀ ਕਰ ਕੇ ਹੋਈ ਫ਼ਰਾਰ

ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਇੱਕ ਪੁਰਾਣੀ ਮੋਟਰ, ਦੋ ਸਟਾਰਟਰ, ਦੋ ਬਿਜਲੀ ਗਰਿੱਪ, 12 ਫੁੱਟ ਕੇਬਲ ਦੀ ਤਾਰ, 12 ਕਿਲੋ ਤਾਰਾਂ ਦੇ ਟੋਟੇ ਅਤੇ ਇਕ ਆਲਟੋ ਕਾਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ ਜੋਧਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. ਖੋਸਾ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ’ਚੋਂ ਗਗਨਦੀਪ ਸਿੰਘ ’ਤੇ ਪਹਿਲਾਂ ਵੀ ਥਾਣਾ ਜੋਧਾਂ ਵਿਖੇ ਚੋਰੀ ਦੇ ਦੋ ਮੁਕੱਦਮੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News