ਲੜਾਈ ਅਤੇ ਹਾਦਸੇ ''ਚ ਲੋਕ 2 ਜ਼ਖਮੀ
Tuesday, Apr 21, 2026 - 05:10 PM (IST)
ਬਠਿੰਡਾ (ਸੁਖਵਿੰਦਰ) : ਲੜਾਈ-ਝਗੜੇ ਅਤੇ ਸੜਕ ਹਾਦਸੇ 'ਚ ਇੱਕ ਸਾਧੂ ਸਮੇਤ ਦੋ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸਥਾਨਕ ਰੇਲਵੇ ਵੇਟਿੰਗ ਰੂਮ 'ਚ ਦੋ ਸਾਧੂਆਂ 'ਚ ਲੜਾਈ ਹੋ ਗਈ, ਜਿੱਥੇ ਇੱਕ ਸਾਧੂ ਨੇ ਗੁੱਸੇ 'ਚ ਆ ਕੇ ਦੂਜੇ ਸਾਧੂ ਦੀ ਗਰਦਨ 'ਚ ਤੇਜ਼ ਸੂਈ ਨਾਲ ਵਾਰ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਮਿਲਣ 'ਤੇ ਸੰਸਥਾ ਮੈਂਬਰਾਂ ਨੇ ਜ਼ਖਮੀ ਸਾਧੂ ਦੀ ਪਛਾਣ ਸੁਬੇਨਾਥ ਪੁੱਤਰ ਮੋਹਿਨੀ ਵਾਸੀ ਰਤੀਆ ਵਜੋਂ ਕੀਤੀ। ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ, ਬੀਤੀ ਰਾਤ ਸਥਾਨਕ ਠੰਡੀ ਸੜਕ 'ਤੇ ਇੱਕ ਈ-ਰਿਕਸ਼ਾ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਨਾਲ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਸੰਸਥਾਂ ਵਰਕਰਾਂ ਨੇ ਜ਼ਖਮੀ ਮੋਟਰਸਾਈਕਲ ਸਵਾਰ ਗੁਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਬੀੜ ਤਲਾਬ ਨੂੰ ਸਿਵਲ ਹਸਪਤਾਲ ਪਹੁੰਚਾਇਆ।
