5G ਮੋਬਾਇਲ ਟਾਵਰ ਲਾਉਣ ਦਾ ਝਾਂਸਾ ਦੇ ਕੇ ਕੀਤੀ 35 ਲੱਖ ਦੀ ਠੱਗੀ, ਗਾਜ਼ੀਆਬਾਦ ਤੋਂ ਦੋ ਨੌਜਵਾਨ ਗ੍ਰਿਫ਼ਤਾਰ

Sunday, Oct 09, 2022 - 03:48 PM (IST)

5G ਮੋਬਾਇਲ ਟਾਵਰ ਲਾਉਣ ਦਾ ਝਾਂਸਾ ਦੇ ਕੇ ਕੀਤੀ 35 ਲੱਖ ਦੀ ਠੱਗੀ, ਗਾਜ਼ੀਆਬਾਦ ਤੋਂ ਦੋ ਨੌਜਵਾਨ ਗ੍ਰਿਫ਼ਤਾਰ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : 5G ਦਾ ਮੋਬਾਈਲ ਟਾਵਰ ਲਗਾਉਣ ਦਾ ਝਾਂਸਾ ਦੇਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਨੌਜਵਾਨਾਂ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਨੌਜਵਾਨਾਂ ਨੇ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਰੋਗਾ ਦੇ ਵਿਅਕਤੀ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸਿਟੀ ਪੁਲਸ ਨੇ ਇਸ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮਾਂ ਨੂੰ ਟਰੇਸ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਲੋਕਾਂ ਨੂੰ ਫੋਨ ਕਰ ਕੇ 5G ਦਾ ਮੋਬਾਈਲ ਟਾਵਰ ਲਗਾਉਣ ਦਾ ਝਾਂਸਾ ਦਿੰਦੇ ਸਨ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਹੌਰ ਮਾਮਲਿਆਂ ਦਾ ਖੁਲਾਸਾ ਹੋਣ ਦੀ ਵੀ ਆਸ ਹੈ।

ਇਹ ਖਬਰ ਵੀ ਪੜ੍ਹੋ - ਪਾਕਿਸਤਾਨ ਵੱਲੋਂ ਚੱਲੀ ਗਈ ਇਕ ਹੋਰ ਘਟੀਆ ਚਾਲ, ਮੁੜ ਭਾਰਤੀ ਸਰਹੱਦ ’ਚ ਭੇਜਿਆ ਡ੍ਰੋਨ

ਇਸ ਸੰਬੰਧੀ ਡੀਐੱਸਪੀ ਸੀਟੀ ਰਿਪੁਤਾਪਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਊਧਮ ਸਿੰਘ ਵਾਸੀ ਡੇਹਰੀਵਾਲ ਦਰੋਗਾ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਨੌਜਵਾਨਾਂ ਨੇ ਉਸ ਨੂੰ 5G ਦਾ ਮੋਬਾਈਲ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਪੈਸੇ ਠੱਗੇ ਹਨ। ਕੁੱਝ ਨੌਜਵਾਨਾਂ ਨੇ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਵੱਖੋ-ਵੱਖਰੇ ਬੈਂਕ ਖਾਤਿਆਂ ਵਿਚ ਕੁੱਲ੍ਹ 35 ਲੱਖ ਰੁਪਏ ਪਵਾਏ ਹਨ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸਾਈਬਰ ਸੈੱਲ ਦੀ ਟੀਮ ਨੇ ਦੋ ਨੌਜਵਾਨਾਂ ਨੂੰ ਟਰੇਸ ਕੀਤਾ ਜੋ ਕਿ ਯੂ.ਪੀ. ਗਾਜ਼ੀਆਬਾਦ ਦੇ ਰਹਿਣ ਵਾਲੇ ਸੀ। ਇਸ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਰਾਹੁਲ ਅਤੇ ਅਸੀਮ ਨੂੰ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕਰ  ਅਗਲੀ ਪੁੱਛਗਿੱਛ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ - ਬਟਾਲਾ ’ਚ ਪੁਲਸ ਮੁਕਾਬਲੇ ਮਗਰੋਂ ਫੜੇ ਗਏ ਗੈਂਗਸਟਰ ਬਬਲੂ ਦੀ ਮਾਂ ਦਾ ਵੱਡਾ ਖ਼ੁਲਾਸਾ


author

Gurminder Singh

Content Editor

Related News