ਲੜਕੀ ਨੂੰ ਫੋਨ ਕਰ ਕੇ ਤੰਗ ਕਰਨ ''ਤੇ 2 ਧਿਰਾਂ ਭਿੜੀਆਂ, ਬੰਦੂਕ ਤਾਣਨ ਦਾ ਲਾਇਆ ਦੋਸ਼

Thursday, Feb 22, 2018 - 11:01 AM (IST)

ਜਲੰਧਰ (ਮ੍ਰਿਦੁਲ ਸ਼ਰਮਾ)— ਗੀਤਾ ਕਾਲੋਨੀ ਕੋਲ ਪੈਂਦੇ ਗ੍ਰੀਨ ਐਵੇਨਿਊ 'ਚ 2 ਧਿਰਾਂ ਭਿੜ ਗਈਆਂ, ਜਿਸ ਦਾ ਕਾਰਨ ਲੜਕੀ ਨੂੰ ਫੋਨ ਕਰਕੇ ਤੰਗ ਕਰਨਾ ਸੀ। ਐੱਸ. ਐੱਚ. ਓ. ਸੁਖਜੀਤ ਸਿੰਘ ਨੇ ਦੱਸਿਆ ਕਿ ਕੇਸ 'ਚ ਪੀੜਤ ਬੰਟੀ ਦੇ ਇਕ ਦੋਸਤ ਜਗਮੋਹਨ ਸਿੰਘ ਦੀ ਬੇਟੀ ਨੂੰ ਇਕ ਲੜਕਾ ਪਰੇਸ਼ਾਨ ਕਰ ਰਿਹਾ ਸੀ। ਲੜਕੇ ਬਾਰੇ ਜਦੋਂ ਪਤਾ ਚੱਲਿਆ ਕਿ ਉਹ ਕਿੱਥੋਂ ਦਾ ਹੈ ਤਾਂ ਉਨ੍ਹਾਂ ਨੇ ਉਸ ਦੇ ਘਰ ਬੁੱਧਵਾਰ ਸਵੇਰੇ ਜਾ ਕੇ ਸ਼ਿਕਾਇਤ ਦਿੱਤੀ। ਦੋਸ਼ ਹੈ ਕਿ ਉਸ ਤੋਂ ਬਾਅਦ ਦੇਰ ਸ਼ਾਮ ਬਸਤੀ ਗੁਜ਼ਾਂ ਦਾ ਰਹਿਣ ਵਾਲਾ ਸੁੱਖਾ ਸਿੰਘ ਕੁਝ ਲੋਕਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਜਬਰਨ ਦਾਖਲ ਹੋਇਆ ਅਤੇ ਕੁੱਟਮਾਰ ਕਰਨ ਲੱਗਾ। ਉਸ ਨੇ ਆਪਣੀ ਬੰਦੂਕ ਤਾਣ ਲਈ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਥੇ ਹੀ ਦੂਜੇ ਪਾਸੇ ਸੁੱਖੇ ਦਾ ਕਹਿਣਾ ਹੈ ਕਿ ਉਸ ਨੇ ਕੋਈ ਕੁੱਟਮਾਰ ਨਹੀਂ ਕੀਤੀ। ਉਹ ਸਿਰਫ ਘਰ ਸਮਝਾਉਣ ਗਏ ਸਨ ਕਿ ਉਨ੍ਹਾਂ ਦੇ ਲੜਕੇ ਨੇ ਫੋਨ ਕਰਕੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ। ਐੱਸ. ਐੱਚ. ਓ. ਮੁਤਾਬਕ ਦੋਵਾਂ ਧਿਰਾਂ ਦੀ ਸ਼ਿਕਾਇਤ ਲੈ ਲਈ ਗਈ ਹੈ। ਜਾਂਚ ਜਾਰੀ ਹੈ।


Related News