ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਉੱਤਰ ਰੇਲਵੇ ਨੇ ਧੁੰਦ ਕਾਰਨ 3 ਮਹੀਨਿਆਂ ਲਈ ਰੱਦ ਕੀਤੀਆਂ ਕਈ ਟਰੇਨਾਂ

Wednesday, Dec 01, 2021 - 10:54 AM (IST)

ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਉੱਤਰ ਰੇਲਵੇ ਨੇ ਧੁੰਦ ਕਾਰਨ 3 ਮਹੀਨਿਆਂ ਲਈ ਰੱਦ ਕੀਤੀਆਂ ਕਈ ਟਰੇਨਾਂ

ਜੈਤੋ (ਪਰਾਸ਼ਰ, ਗੁਲਸ਼ਨ) - ਰੇਲਵੇ ਮੰਤਰਾਲੇ ਦੇ ਉੱਤਰੀ ਰੇਲਵੇ ਨੇ ਕਈ ਦਰਜ਼ਨ ਟਰੇਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ’ਚ 1 ਦਸੰਬਰ ਤੋਂ 28 ਫਰਵਰੀ 2022 ਤੱਕ ਚੱਲਣ ਵਾਲੀ ਟਰੇਨ ਨੰਬਰ 02053-02054 ਹਰਿਦੁਆਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ, 04323-04324 ਨਵੀਂ ਦਿੱਲੀ-ਰੋਹਤਕ ਇੰਟਰਸਿਟੀ ਸਪੈਸ਼ਲ 1 ਦਸੰਬਰ ਤੋਂ 28 ਫਰਵਰੀ, 04537-04538, ਅੰਮ੍ਰਿਤਸਰ-ਨੰਗਲ ਡੈਮ ਐਕਸਪ੍ਰੈੱਸ ਸਪੈਸ਼ਲ 1 ਦਸੰਬਰ ਤੋਂ 28 ਫਰਵਰੀ, 04606 ਜੰਮੂ ਤਵੀ-ਯੋਗਨਗਰੀ ਰਿਸ਼ੀਕੇਸ਼ ਐਕਸਪ੍ਰੈੱਸ ਸਪੈਸ਼ਲ 5 ਦਸੰਬਰ ਤੋਂ 27 ਫਰਵਰੀ, 04605 ਯੋਗਨਗਰੀ ਰਿਸ਼ੀਕੇਸ਼ ਐਕਸਪ੍ਰੈੱਸ ਸਪੈਸ਼ਲ 6 ਦਸੰਬਰ ਤੋਂ 28 ਫਰਵਰੀ, 04218-04217 ਚੰਡੀਗੜ੍ਹ-ਪ੍ਰਯਾਗਰਾਜ 1 ਦਸੰਬਰ ਸਪੈਸ਼ਲ ਐਕਸਪ੍ਰੈੱਸ 28 ਦਸੰਬਰ ਫਰਵਰੀ, 04674 ਅੰਮ੍ਰਿਤਸਰ-ਜੈਨਗਰ ਸ਼ਹੀਦ ਐਕਸਪ੍ਰੈੱਸ ਸਪੈਸ਼ਲ 3 ਦਸੰਬਰ ਤੋਂ 27 ਫਰਵਰੀ, 04673 ਜੈਨਗਰ ਸ਼ਹੀਦ ਐਕਸਪ੍ਰੈੱਸ ਸਪੈਸ਼ਲ-ਅੰਮ੍ਰਿਤਸਰ 4 ਦਸੰਬਰ ਤੋਂ 28 ਫਰਵਰੀ ਸ਼ਾਮਲ ਹਨ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

ਇਸ ਦੇ ਨਾਲ ਹੀ 04924 ਅੰਮ੍ਰਿਤਸਰ-ਗੋਰਖਪੁਰ ਤਿਉਹਾਰ ਐਕਸਪ੍ਰੈੱਸ ਸਪੈਸ਼ਲ 2 ਦਸੰਬਰ ਤੋਂ 24 ਫਰਵਰੀ, 04923 ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਫਰਵਰੀ ਤੋਂ 25 ਫਰਵਰੀ, 0 2325 ਕੋਲਕਾਤਾ ਐਕਸਪ੍ਰੈੱਸ ਸਪੈਸ਼ਲ-ਨੰਗਲ ਡੈਮ 2 ਦਸੰਬਰ ਤੋਂ 24 ਫਰਵਰੀ, 02326 ਨੰਗਲ ਡੈਮ ਐਕਸਪ੍ਰੈੱਸ ਸਪੈਸ਼ਲ-ਕੋਲਕਾਤਾ 4 ਦਸੰਬਰ ਤੋਂ 26 ਫਰਵਰੀ, 02357 ਕੋਲਕਾਤਾ ਐਕਸਪ੍ਰੈੱਸ ਸਪੈਸ਼ਲ-ਅੰਮ੍ਰਿਤਸਰ 30 ਨਵੰਬਰ ਤੋਂ 28 ਫਰਵਰੀ, 02358 ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ 2 ਦਸੰਬਰ ਤੋਂ 28 ਫਰਵਰੀ, 05011 ਲਖਨਊ-ਚੰਡੀਗੜ੍ਹ ਐਕਸਪ੍ਰੈੱਸ ਸਪੈਸ਼ਲ 1 ਦਸੰਬਰ ਤੋਂ 28 ਫਰਵਰੀ 05012 ਚੰਡੀਗੜ੍ਹ ਐਕਸਪ੍ਰੈੱਸ ਸਪੈਸ਼ਲ-ਲਖਨਊ 1 ਦਸੰਬਰ ਤੋਂ 28 ਫਰਵਰੀ, 05903 ਡਿਬਰੂਗੜ੍ਹ ਐਕਸਪ੍ਰੈੱਸ ਸਪੈਸ਼ਲ-ਚੰਡੀਗੜ੍ਹ 6 ਦਸੰਬਰ ਤੋਂ 28 ਫਰਵਰੀ, 05904 ਚੰਡੀਗੜ੍ਹ ਐਕਸਪ੍ਰੈੱਸ ਸਪੈਸ਼ਲ-ਡਿਬਰੂਗੜ੍ਹ 8 ਦਸੰਬਰ ਤੋਂ 2 ਮਾਰਚ, 08103 ਟਾਟਾਨਗਰ ਐਕਸਪ੍ਰੈੱਸ ਸਪੈਸ਼ਲ-ਅੰਮ੍ਰਿਤਸਰ 28 ਫਰਵਰੀ, 08104 ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ-ਟਾਟਾਨਗਰ 1 ਦਸੰਬਰ ਤੋਂ 1 ਜਨਵਰੀ, 09611 ਅਜਮੇਰ ਐਕਸਪ੍ਰੈੱਸ ਸਪੈਸ਼ਲ-ਅੰਮ੍ਰਿਤਸਰ 2 ਦਸੰਬਰ ਤੋਂ 26 ਫਰਵਰੀ ਅਤੇ ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਟਰੇਨ 3 ਦਸੰਬਰ ਤੋਂ 27 ਫਰਵਰੀ ਤੱਕ ਰੱਦ ਰਹਿਣਗੀਆਂ, ਜਿਨ੍ਹਾਂ ਵਿਚ ਸ਼ਾਮਲ ਹਨ। ਸੂਤਰਾਂ ਅਨੁਸਾਰ ਇਹ ਟਰੇਨਾਂ ਆਉਣ ਵਾਲੇ ਮੌਸਮ ਤੇ ਧੁੰਦ ਨੂੰ ਲੈ ਕੇ ਰੱਦ ਕੀਤੀਆਂ ਗਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਦੋਸਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆਂ (ਵੀਡੀਓ)


author

rajwinder kaur

Content Editor

Related News