ਮਾਸੂਮ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਡੀ. ਸੀ. ਖ਼ੁਦ ਸੜਕਾਂ ’ਤੇ ਨਿਕਲੇ
Wednesday, Jul 23, 2025 - 09:05 AM (IST)

ਲੁਧਿਆਣਾ (ਜ.ਬ.) : ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਸੋਮਵਾਰ ਰਾਤ ਨੂੰ ਸੜਕਾਂ ’ਤੇ ਨਿਕਲੇ, ਤਾਂ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪ੍ਰਾਜੈਕਟ ‘ਜੀਵਨ ਜੋਤੀ-2’ ਤਹਿਤ ਕਾਰਵਾਈ ਕਰ ਰਹੀ ਜ਼ਿਲਾ ਟਾਸਕ ਫੋਰਸ ਟੀਮ ਦੀ ਅਗਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਬਾਲਗ ਭਿਖਾਰੀਆਂ ਦੇ ਪਰਿਵਾਰਕ ਸਬੰਧਾਂ ਦੀ ਪੁਸ਼ਟੀ ਡੀ. ਐੱਨ. ਏ. ਟੈਸਟਿੰਗ ਰਾਹੀਂ ਕਰਨਾ ਹੈ, ਤਾਂ ਜੋ ਬਾਲਗ ਭਿਖਾਰੀਆਂ ਵਲੋਂ ਮਾਸੂਮ ਬੱਚਿਆਂ ਦੇ ਸੋਸ਼ਣ ਨੂੰ ਰੋਕਣ ਦੇ ਨਾਲ-ਨਾਲ ਬਾਲਿਗ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਛਾਪੇਮਾਰੀ ਦੌਰਾਨ ਟੀਮ ਨੇ ਇਕ ਵੱਡੇ ਮੰਦਰ ਦੇ ਬਾਹਰ ਭੀਖ ਮੰਗਦੇ ਚਾਰ ਬੱਚਿਆਂ ਦੀ ਪਛਾਣ ਕੀਤੀ।
ਇਹ ਵੀ ਪੜ੍ਹੋ : 'ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ...' ਅਦਾਕਾਰਾ ਨੇ ਰੋਂਦੇ ਹੋਏ ਵੀਡੀਓ ਕੀਤਾ ਸ਼ੇਅਰ, ਆਪਣੇ ਹੀ ਘਰ 'ਚ ਹੋਈ ਪ੍ਰੇਸ਼ਾਨ
ਜਾਂਚ ਦੌਰਾਨ ਇਹ ਪੁਸ਼ਟੀ ਹੋਈ ਕਿ ਬੱਚੇ ਆਪਣੇ ਮਾਪਿਆਂ ਨਾਲ ਹਨ ਅਤੇ ਸਕੂਲ ਵੀ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਮਾਸੂਮ ਬੱਚਿਆਂ ਨੂੰ ਭੀਖ ਨਾ ਮੰਗਣ ਦੇਣ। ਉਨ੍ਹਾਂ ਨੂੰ ਭੀਖ ਮੰਗਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਪਣੇ ਰਾਹ ਨਹੀਂ ਸੁਧਾਰਦੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ‘ਜੀਵਨ ਜੋਤੀ-2’ ਤਹਿਤ ਪੰਜਾਬ ਨੂੰ ਭਿਖਾਰੀ ਮੁਕਤ ਸੂਬਾ ਬਣਾਉਣਾ ਹੈ ਅਤੇ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਨੂੰ ਰੋਕਣਾ ਹੈ, ਜੋ ਕਿ ਸੂਬੇ ਦੀ ਬਿਹਤਰੀ ਲਈ ਇਕ ਤਬਦੀਲੀਕਾਰੀ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕੋਈ ਵੀ ਬੱਚਾ ਭੀਖ ਮੰਗਣ ਲਈ ਮਜਬੂਰ ਨਾ ਹੋਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਭਿਖਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਸੂਮ ਬੱਚਿਆਂ ਦੇ ਉੱਜਵਲ ਭਵਿੱਖ ਬਾਰੇ ਜਾਗਰੂਕ ਹੋਣ ਅਤੇ ਉਨ੍ਹਾਂ ਨੂੰ ਸਿੱਖਿਆ ਵਰਗੇ ਕੀਮਤੀ ਗਿਆਨ ਨਾਲ ਜੋੜਨ। ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ, ਚਾਈਲਡ ਲਾਈਨ ਅਤੇ ਬਚਪਨ ਬਚਾਓ ਅੰਦੋਲਨ ਸੰਸਥਾ ਦੇ ਵਾਲੰਟੀਅਰ ਮੁੱਖ ਤੌਰ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ : UPI ਦੇ ਨਿਯਮਾਂ 'ਚ ਵੱਡਾ ਬਦਲਾਅ, Gold loan-FD ਦੀ ਰਕਮ ਨੂੰ ਲੈ ਕੇ ਸਰਕਾਰ ਨੇ ਕੀਤਾ ਅਹਿਮ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8