ਕਾਰੋਬਾਰੀ ਦੀ ਕਾਰ ''ਚੋਂ ''ਗਾਇਬ'' ਹੋਏ 14 ਲੱਖ ਰੁਪਏ ਤੇ ਲੈਪਟਾਪ
Thursday, Nov 21, 2024 - 04:10 PM (IST)
ਲੁਧਿਆਣਾ (ਖ਼ੁਰਾਨਾ/ਗੌਤਮ/ਗਣੇਸ਼): ਵਿਸ਼ਵਕਰਮਾ ਚੌਕ ਨੇੜੇ ਮਿਲਰਗੰਜ 'ਚ ਬੈਂਕ 'ਚ ਨਕਦੀ ਜਮ੍ਹਾ ਕਰਵਾਉਣ ਆਏ ਕਾਰੋਬਾਰੀ ਦੀ ਕਾਰ 'ਚੋਂ ਅਣਪਛਾਤੇ ਵਿਅਕਤੀਆਂ ਨੇ 14 ਲੱਖ ਰੁਪਏ, ਲੈਪਟਾਪ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਦਾ ਪਤਾ ਲੱਗਦਿਆਂ ਹੀ ਵਪਾਰੀ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਸੂਚਨਾ ਮਿਲਦੇ ਹੀ ਚੌਕੀ ਇੰਚਾਰਜ ਮਿਲਰ ਗੰਜ ਸੰਦੀਪ ਸ਼ਰਮਾ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀ ਛੁੱਟੀ ਰੱਦ! ਐਤਵਾਰ ਨੂੰ ਵੀ ਕਰਨਾ ਪਵੇਗਾ ਕੰਮ
ਪਲਾਸਟਿਕ ਦੇ ਲਿਫਾਫਿਆਂ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਦੋ ਬੈਂਕਾਂ ਵਿਚ ਨਕਦੀ ਜਮ੍ਹਾ ਕਰਵਾਉਣ ਆਇਆ ਸੀ। ਜਿਸ 'ਤੇ ਉਹ 14 ਲੱਖ ਰੁਪਏ ਛੱਡ ਕੇ ਬੈਂਕ ਚਲਾ ਗਿਆ। ਜਦੋਂ ਉਸ ਨੇ ਵਾਪਸ ਆ ਕੇ ਕਾਰ ਦਾ ਲੋਕ ਖੋਲ੍ਹਿਆ ਤਾਂ ਦੇਖਿਆ ਕਿ ਨਕਦੀ, ਲੈਪਟਾਪ ਤੇ ਹੋਰ ਸਾਮਾਨ ਗਾਇਬ ਸੀ। ਜਿਸ 'ਤੇ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਚੌਕੀ ਇੰਚਾਰਜ ਸੰਦੀਪ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਦਾ ਹੈ ਕਿਉਂਕਿ ਨਾ ਤਾਂ ਕਾਰ ਦਾ ਲਾਕ ਟੁੱਟਿਆ ਹੈ ਅਤੇ ਨਾ ਹੀ ਕੋਈ ਸ਼ੀਸ਼ਾ ਟੁੱਟਿਆ ਹੈ। ਦੂਜੇ ਪਾਸੇ ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਨੇ ਆ ਕੇ ਆਪਣੀ ਕਾਰ ਦਾ ਲਾਕ ਖੋਲ੍ਹਿਆ ਹੈ ਅਤੇ ਫਿਰ ਉਹ ਕਹਿੰਦਾ ਹੈ ਕਿ ਸ਼ਾਇਦ ਕਾਰ ਦਾ ਲਾਕ ਖੁੱਲ੍ਹਾ ਰਹਿ ਗਿਆ ਸੀ। ਜੇਕਰ ਕਾਰ ਵਿਚ ਨਕਦੀ ਸੀ ਤਾਂ ਕਾਰ ਦੇ ਕੋਲ ਇਕ ਆਦਮੀ ਮੌਜੂਦ ਹੋਣਾ ਚਾਹੀਦਾ ਸੀ। ਫਿਲਹਾਲ ਬੈਂਕ ਦੇ ਕੈਮਰਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8