ਬਜ਼ੁਰਗ ਔਰਤ ਨੇ ਨਹਿਰ ’ਚ ਮਾਰੀ ਛਾਲ
Monday, Oct 14, 2024 - 10:18 AM (IST)

ਬਠਿੰਡਾ (ਪਰਮਿੰਦਰ) : ਸਥਾਨਕ ਬਠਿੰਡਾ ਨਹਿਰ ਦੇ ਗੈਸਟ ਹਾਊਸ ਨੇੜੇ ਇਕ ਬਜ਼ੁਰਗ ਔਰਤ ਨੇ ਨਹਿਰ 'ਚ ਛਾਲ ਮਾਰ ਦਿੱਤੀ। ਮੌਕੇ ’ਤੇ ਤਾਇਨਾਤ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਮੌਕੇ ’ਤੇ ਪਹੁੰਚ ਗਏ। ਸਹਾਰਾ ਟੀਮ ਨੇ ਲੋਕਾਂ ਦੀ ਮਦਦ ਨਾਲ ਬਜ਼ੁਰਗ ਔਰਤ ਨੂੰ ਨਹਿਰ ’ਚੋਂ ਬਾਹਰ ਕੱਢਿਆ। ਸਹਾਰਾ ਦੀ ਟੀਮ ਤੁਰੰਤ ਔਰਤ ਨੂੰ ਐਂਬੂਲੈਂਸ ਵਿਚ ਹਸਪਤਾਲ ਲੈ ਗਈ।
ਸਹਾਰਾ ਟੀਮ ਨੇ ਤੁਰੰਤ ਔਰਤ ਲਈ ਕੱਪੜਿਆਂ ਦਾ ਪ੍ਰਬੰਧ ਕੀਤਾ ਅਤੇ ਉਸ ਦੇ ਕੱਪੜੇ ਬਦਲਵਾਏ। ਬਜ਼ੁਰਗ ਔਰਤ ਦੀ ਜੇਬ ’ਚੋਂ ਮਿਲੀ ਪਰਚੀ ਦੇ ਆਧਾਰ ’ਤੇ ਔਰਤ ਦੀ ਪਛਾਣ ਕੀਤੀ ਗਈ। ਔਰਤ ਦੀ ਪਛਾਣ ਮੂਰਤੀ ਪਤਨੀ ਬੰਨੋ ਰਾਮ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।