ਹਰ ਖੇਤਰ ''ਚ ਹਿੰਮਤ, ਮਿਹਨਤ ਤੇ ਸਵੈ-ਵਿਸ਼ਵਾਸ ਨਾਲ ਬੁਲੰਦੀਆਂ ਛੋਹ ਰਹੀਆਂ ਨੇ ਔਰਤਾਂ
Sunday, Mar 08, 2026 - 10:29 AM (IST)
ਬੁਢਲਾਡਾ (ਰਾਮ ਰਤਨ ਬਾਂਸਲ) : ਸਵੈ-ਵਿਸ਼ਵਾਸ, ਹਿੰਮਤ, ਮਿਹਨਤ ਤੇ ਸਮਾਜਿਕ ਪੁਲਾਂਘਾਂ ਪੁੱਟ ਕੇ ਬੁਲੰਦੀਆਂ ਨੂੰ ਛੂਹਣ ਵਾਲੀ ਔਰਤਾਂ ਦਾ ਆਪਣੇ-ਆਪ ਵਿਚ ਸਵੈ ਸਨਮਾਨ ਹੈ। ਬੇਸ਼ੱਕ ਔਰਤ ਨੇ ਹਰ ਖੇਤਰ ਵਿਚ ਬੁੰਲਦੀ ਹਾਸਲ ਕੀਤੀ ਹੈ ਪਰ ਫਿਰ ਵੀ ਆਧੁਨਿਕਤਾ ਤੇ ਤਰੱਕੀ ਦੇ ਬਾਵਜੂਦ ਵੀ ਕਈ ਥਾਵਾਂ ਤੇ ਔਰਤ ਸੁਰੱਖਿਅਤ ਨਹੀਂ ਹੈ, ਉਹ ਚਾਰਦੀਵਾਰੀ ਅਤੇ ਸਮਾਜਿਕ ਸੌੜੀ ਸੋਚ ਅਤੇ ਅਖੌਤੀ ਇੱਜ਼ਤ ਦੇ ਡਰ ਅੰਦਰ ਕੈਦ ਹੈ। ਅੱਜ ਕੌਮਾਂਤਰੀ ਔਰਤ ਦਿਵਸ ਸਬੰਧੀ ਪੇਸ਼ ਹਨ ਕੁਝ ਖਾਸ ਸ਼ਖਸੀਅਤਾਂ ਦੇ ਵਿਚਾਰ :
ਹਰ ਮਹਿਲਾ ਨੂੰ ਸਨਮਾਨ ਅਤੇ ਮੌਕੇ ਮਿਲਣੇ ਚਾਹੀਦੇ ਹਨ : ਡੇਜੀ ਗੁਪਤਾ, ਸੁਮਨ
ਮੁਲਾਜ਼ਮ ਆਗੂ ਡੇਜੀ ਗੁਪਤਾ ਅਤੇ ਸੁਮਨ ਲਤਾ ਨੇ ਕਿਹਾ ਕਿ ਮਹਿਲਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਮਹਿਲਾ ਨੂੰ ਸਨਮਾਨ ਸਮਾਨ ਅਧਿਕਾਰ ਅਤੇ ਸਕ ਮਿਲਣੇ ਚਾਹੀਦੇ ਹਨ। ਉਸ ਦੇ ਸੁਪਨਿਆਂ ਦੇ ਖੰਭਾਂ ਨੂੰ ਉਡਾਣ ਮਿਲਣੀ ਚਾਹੀਦੀ ਹੈ। ਵਿਦੇਸ਼ ਵਿਚ ਜਾ ਕੇ ਆਪਣੀ ਨੈਤਕਿਤਾ, ਫਰਜ਼ ਤੇ ਪੰਜਾਬੀ ਵਿਰਸਾ ਵੀ ਯਾਦ ਰੱਖਣਾ ਚਾਹੀਦਾ ਹੈ।
ਮਰਦਾਂ ਨੂੰ ਮਹਿਲਾਵਾਂ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ : ਤਜਿੰਦਰ ਕੌਰ ਵਾਲੀਆ
ਮੁਲਾਜ਼ਮ ਆਗੂ ਯੂਨੀਅਨ ਦੀ ਵਿੱਤ ਸਕੱਤਰ ਤਜਿੰਦਰ ਕੌਰ ਵਾਲੀਆ ਨੇ ਕਿਹਾ ਕਿ ਮਹਿਲਾ ਦਿਵਸ ਤੇ ਮਰਦਾਂ ਨੂੰ ਵੀ ਔਰਤ ਦੀ ਬਿਹਤਰੀ ਤਰੱਕੀ ਲਈ ਯੋਗਦਾਨ ਪਾਉਣਾ ਚਾਹੀਦਾ ਜੇਕਰ ਕੋਈ ਕੁੜੀ, ਔਰਤ ਤਰੱਕੀ ਕਰਦੀ ਹੈ, ਨਿਵੇਕਲੀ ਪਹਿਚਾਣ ਬਣਾਉਂਦੀ ਹੈ ਤਾਂ ਉਸ ਦੇ ਪਰਿਵਾਰ ਔਲਾਦ ਨੂੰ ਵੀ ਖੁਸ਼ੀ 'ਤੇ ਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦੇਸ਼ ਦੀ ਤਰੱਕੀ ਦੇ ਹਰ ਖੇਤਰ ਵਿਚ ਮੋਹਰੀ ਰੋਲ ਨਿਭਾਅ ਰਹੀ ਹੈ। ਪੁਲਸ, ਫੌਜ, ਸਨਅਤ, ਦਫਤਰਾਂ, ਕਿਰਤ ਵਿਚ ਬਰਾਬਰ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਸਮਾਂ ਉਦਯੋਗਾਂ ਅਤੇ ਸੱਭਿਆਚਾਰਾਂ ਵਿਚ ਔਰਤਾਂ ਦੁਆਰਾ ਕੀਤੀ ਗਈ ਤਰੱਕੀ ਦਾ ਹੈ, ਉਸ ਨੂੰ ਸਨਮਾਨ ਦੇਣ ਦਾ ਸਮਾਂ ਹੈ, ਇਹ ਸਵੀਕਾਰ ਕਰਦੇ ਹੋਏ ਕਿ ਹਿੰਸਾ ਨੂੰ ਰੋਕਣਾ ਅਤੇ ਪ੍ਰਜਨਨ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਰਗੇ ਮਹੱਤਵਪੂਰਨ ਕੰਮ ਅਜ ਵੀ ਬਾਕੀ ਹਨ।
ਇਹ ਵੀ ਪੜ੍ਹੋ : ਬੰਦ ਨਹੀਂ ਹੋਇਆ ਨਿਗਮ ਕਮਿਸ਼ਨਰ ਦੇ ਨਾਂ 'ਤੇ ਠੱਗੀ ਵਾਲਾ ਨੰਬਰ, ਹੁਣ ਸੁਪਰਡੈਂਟ ਨੂੰ ਆਇਆ ਮੈਸੇਜ
ਕੁੜੀਆਂ ਦੀ ਤਰੱਕੀ ਤੇ ਸਮਾਜ ਮਾਣ ਕਰੇ : ਡਾ. ਰੂਬਲ ਬਾਂਸਲ
ਸਿੱਖਿਆ ਦੇ ਖੇਤਰ ਵਿੱਚ ਮਹਾਰਤਾ ਹਾਸਲ ਕਰਨ ਵਾਲੀ ਗਰੀਨਲੈਂਡ ਡੇ-ਬੋਡਿੰਗ ਸਕੂਲ ਦੀ ਡਾਇਰੈਕਟਰ ਡਾ. ਰੂਬਲ ਬਾਂਸਲ ਨੇ ਕਿਹਾ ਕਿ ਔਰਤਾਂ ਤੇ ਲੜਕੀਆਂ ਅੱਜ ਦੇ ਸਮੇਂ ਵਿਚ ਮੁੰਡਿਆ ਦੇ ਬਰਾਬਰ ਤਰੱਕੀ ਕਰ ਰਹੀਆਂ ਹਨ, ਜਿਸ ਵਜੋਂ ਮੈਂ ਸੋਚਦੀ ਹਾਂ ਕਿ ਇਸ ਔਰਤਾਂ ਦੇ ਦਿਨ ਤੇ ਔਰਤਾਂ ਨੂੰ ਉਨ੍ਹਾਂ ਦੀ ਤਰੱਕੀ ਦੇ ਦਿਨ ਵਜੋਂ ਸਨਮਾਨਿਤ ਕੀਤਾ ਜਾਵੇ। ਕੁੜੀਆਂ ਦੀ ਤਰੱਕੀ ਤੇ ਸਮਾਜ ਮਾਣ ਕਰੋ। ਧੀ ਜੰਮਣ ਤੇ ਮਾਣ ਸਿਰ ਉੱਚਾ ਕਰਨਾ ਚਾਹੀਦਾ ਹੈ। ਨਾ ਕਿ ਅਫਸੋਸ ਹੋਵੇ ਐਸੀ ਮਾਨਸਿਕਤਾ ਬਦਲਣ ਦੀ ਵੀ ਲੋੜ ਹੈ। ਅੱਜ ਕੁੜੀਆਂ ਹਰ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ ਉਹ ਚਾਹੇ ਅੰਤਰਿਕਸ਼ ਵਿੱਚ ਜਾਣ ਦੀ ਹੋਵੇ, ਚਾਹੇ ਖੇਡਾਂ ਦੀ ਹੋਵੇ, ਚਾਹੇ ਸਿਹਤ ਸਿੱਖਿਆ ਦੀ ਹੋਵੇ।
ਬੇਟੀ ਪੜ੍ਹਾਓ, ਬੇਟੀ ਬਚਾਓ : ਮਨੂ ਤ੍ਰਿਵੇਦੀ
ਮਨੂ ਵਾਟਿਕਾ ਡੇ-ਬੋਡਿੰਗ ਸਕੂਲ ਦੀ ਪ੍ਰਿੰਸੀਪਲ ਮਨੂ ਤ੍ਰਿਵੇਦੀ ਨੇ ਕਿਹਾ ਕਿ ਸਮਾਜ ਵਿਚ ਔਰਤ, ਕੁੜੀਆਂ ਨਾਲ ਜ਼ਿਆਦਤੀ ਦੀਆਂ ਘਟਨਾਵਾਂ ਵਾਪਰਦੀਆਂ ਵੇਖ ਕੇ ਦੁੱਖ ਹੁੰਦਾ ਹੈ, ਭੈੜੀ ਮਾਨਸਿਕਤਾ ਵਾਲੇ ਲੋਕਾਂ ਤੋਂ ਔਰਤਾਂ ਖ਼ਾਸਕਰ ਬੱਚੀਆਂ ਨੂੰ ਨੂੰ ਬਚਾਉਣ ਦੀ ਲੋੜ ਹੈ। ਬੇਟੀ ਪੜ੍ਹਾਓ, ਬੈਟੀ ਬਚਾਓ' ਦਾ ਨਾਅਰਾ ਉਸ ਦੀ ਜ਼ਿੰਦਗੀ ਅਸਮਤ ਬਚਾਉਣ ਤੇ ਸੁਰੱਖਿਅਤ ਹੋਣ ਲਈ ਵੀ ਹੋਣਾ ਚਾਹੀਦਾ ਹੈ ਉਸ ਨੂੰ ਸਹੀ ਲਫਜ਼ਾਂ ਵਿੱਚ ਆਜ਼ਾਦੀ ਦੀ ਲੋੜ ਹੈ।
ਔਰਤ ਦਾ ਘਰ, ਬਾਹਰ ਸੁਰੱਖਿਅਤ ਹੋਣਾ ਚਾਹੀਦਾ ਹੈ : ਕੌਂਸਲਰ ਸੁਖਵਿੰਦਰ ਕੌਰ ਸੁੱਖੀ
ਬੁਢਲਾਡਾ ਦੇ ਮੌਂਜੂਦਾ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਨੇ ਕਿਹਾ ਕਿ ਅੱਜ ਦੀ ਨਾਰੀ ਵਿਚਾਰੀ ਨਹੀਂ ਹੈ। ਉਹ ਦਿਨ ਰਾਤ ਤੇ ਹਰ ਕੰਮ ਮਰਦ ਨਾਲ ਬਰਾਬਰਤਾ ਦਾ ਕਰਦੀ ਹੈ। ਉਨ੍ਹਾਂ ਸਾਰੀਆਂ ਔਰਤਾਂ ਦੀ ਸੁਰੱਖਿਆ ਲਈ ਹੋਰ ਪ੍ਰਬੰਧ ਤਿਆਰ ਕੀਤੇ ਜਾਣ ਜੋ ਰਾਤ ਸਮੇਂ ਆਪਣਾ ਘਰ ਚਲਾਉਣ ਲਈ ਕੰਮ-ਕਾਜ ਕਰਦੀਆਂ ਹਨ ਫੇਰ ਘਰ ਆ ਕੇ ਘਰ ਦਾ ਕੰਮ ਕਰਦੀ ਹੈ। ਔਰਤ ਦਾ ਘਰ ਬਾਹਰ ਸੁਰੱਖਿਅਤ ਤੇ ਸਨਮਾਨਤ ਹੋਣਾ ਮਾਟੋ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੱਛਮੀ ਏਸ਼ੀਆ ਸੰਕਟ! 7 ਦਿਨਾਂ 'ਚ 52 ਹਜ਼ਾਰ ਭਾਰਤੀਆਂ ਦੀ ਹੋਈ ਸੁਰੱਖਿਅਤ ਵਤਨ ਵਾਪਸੀ
ਅੱਜ ਦੀ ਮਹਿਲਾ ਹੋਰਾਂ ਲਈ ਪ੍ਰੇਰਣਾ ਬਣ ਰਹੀ ਹੈ : ਰਣਜੀਤ ਕੌਰ
ਆਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਮਹਿਲਾਵਾਂ ਸਿਰਫ਼ ਪਰਿਵਾਰ ਦੀ ਦੇਖਭਾਲ ਹੀ ਨਹੀਂ ਕਰਦੀਆਂ, ਕਰਦੀਆਂ, ਸਗੋਂ ਸ ਸਿੱਖਿਆ, ਖੇਡਾਂ, ਵਿਗਿਆਨ, ਵਪਾਰ ਅਤੇ ਰਾਜਨੀਤੀ ਵਰਗੇ ਹਰ ਖੇਤਰ ਵਿਚ ਆਪਣੀ ਯੋਗਤਾ ਸਾਬਤ ਕਰ ਰਹੀਆਂ ਹਨ। ਉਹ ਸਮਾਜ ਦੀ ਤਰੱਕੀ ਅਤੇ ਵਿਕਾਸ ਦੀ ਮਜ਼ਬੂਤ ਨੀਂਹ ਹਨ। ਅੱਜ ਦੀ ਮਹਿਲਾ ਆਪਣੇ ਸੁਪਨਿਆਂ ਨੂੰ ਸਚ ਕਰਨ ਲਈ ਨਿਡਰਤਾ ਨਾਲ ਔਗ ਵੱਧ ਰਹੀਹੇ ਅਤੇ ਹੋਰਾਂ ਲਈ ਪਰਣਾ ਬਣ ਰਹੀ ਹੈ। ਉਸ ਨੂੰ ਮਾਨਤਾ ਦੇਣ ਦੀ ਲੋੜ ਹੈ ।
ਮਹਿਲਾ ਸਮਾਜ ਦੀ ਤਰੱਕੀ ਦੀ ਨੀਂਹ ਹੈ : ਮਨਜੀਤ ਕੌਰ ਬੀਰੋਕੇ
ਆਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਪ੍ਰਧਾਨ ਮਨਜੀਤ ਕੌਰ ਬੀਰੋਕੇ ਨੇ ਕਿਹਾ ਕਿ ਮਹਿਲਾ ਨਾ ਸਿਰਫ਼ ਘਰ ਦੀ ਰੌਸ਼ਨੀ ਹੈ, ਸਗੋਂ ਸਮਾਜ ਦੀ ਤਰੱਕੀ ਦੀ ਪ੍ਰਕਾਸ਼ਮਾਨ ਨੀਂਹ ਵੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ' ਮਹਿਲਾਵਾਂ ਦੀ ਹਿੰਮਤ, ਸਮਰਪਣ ਅਤੇ ਉਪਲੱਬਧੀਆਂ ਨੂੰ ਸਨਮਾਨ ਦੇਣ ਲਈ ਸਮਰਪਿਤ ਹੈ। ਆਓ ਅਸੀਂ ਮਿਲ ਕੇ ਇਕ ਐਸਾ ਸਮਾਜ ਬਣਾਈਏ ਜਿੱਥੇ ਹਰ ਮਹਿਲਾ ਖੁਦ ਨੂੰ ਸੁਰੱਖਿਅਤ, ਆਤਮ-ਨਿਰਭਰ ਅਤੇ ਸਸ਼ਕਤ ਮਹਿਸੂਸ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
