ਅਕਾਲੀ ਦਲ ਨੇ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ, ਲਾਏ ਧੱਕੇਸ਼ਾਹੀ ਦੇ ਦੋਸ਼

Thursday, Mar 05, 2026 - 06:16 PM (IST)

ਅਕਾਲੀ ਦਲ ਨੇ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ, ਲਾਏ ਧੱਕੇਸ਼ਾਹੀ ਦੇ ਦੋਸ਼

ਬੁਢਲਾਡਾ (ਬਾਂਸਲ) : ਬਲਾਕ ਅਤੇ ਪੰਚਾਇਤ ਸੰਮਤੀ ਦੇ ਨਵੇਂ ਚੁਣੇ ਗਏ ਮੈਂਬਰਾਂ 'ਚੋਂ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਸੰਬੰਧੀ ਸੰਮਤੀ ਮੈਂਬਰਾਂ ਦੀ ਰੱਖੀ ਗਈ ਸੀ ਜੋ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ। ਚੋਣ ਅਧਿਕਾਰੀ ਐੱਸ.ਡੀ.ਐੱਮ. ਬੁਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਵਿਧਾਇਕ ਸਮੇਤ ਮੈਂਬਰ ਹਾਜ਼ਰ ਸਨ। ਪ੍ਰੰਤੂ ਕੋਰਮ ਪੂਰਾ ਨਾ ਹੋਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਬਹੁ-ਸੰਮਤੀ ਮੈਂਬਰੀ ਦੀ ਹਾਜ਼ਰੀ ਵਿਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਪਰਚੀ ਵੋਟ ਰਾਹੀਂ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਸੀ ਪ੍ਰੰਤੂ ਸਹਿਮਤੀ ਨਾ ਹੋਣ ਕਾਰਨ ਚੋਣ ਦਾ ਬਾਈਕਾਟ ਕਰ ਦਿੱਤਾ। ਜਿਸ ਕਾਰਨ ਸੰਮਤੀ ਕੋਰਮ ਪੂਰਾ ਨਾ ਹੋ ਸਕਿਆ। 

ਉਨ੍ਹਾਂ ਸਰਕਾਰ 'ਤੇ ਦੋਸ਼ ਲਗਾਇਆ ਕਿ ਸਰਕਾਰ ਪਹਿਲਾ ਦੀ ਤਰ੍ਹਾਂ ਚੋਣਾਂ ਵਿਚ ਧੱਕਾ ਕਰਨਾ ਚਾਹੁੰਦੀ ਹੈ ਜਿਸ ਨੂੰ ਸ਼੍ਰੋਮਣੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ।  ਇਸ ਮੌਕੇ ਤੇ ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਢਰਪੁਰ ਸਮੇਤ ਅਕਾਲੀ ਦਲ ਲੀਡਰਸ਼ਿਪ ਮੌਜੂਦ ਸੀ।


author

Gurminder Singh

Content Editor

Related News