ਲੁੱਟ-ਚੋਰੀ ਦੇ 5 ਮਾਮਲਿਆਂ ’ਚ ਭਗੌੜਾ ਫਿਲੌਰ ''ਚ ਚਲਾਉਂਦਾ ਸੀ ਈ-ਰਿਕਸ਼ਾ, ਟ੍ਰੈਪ ਲਗਾ ਕੇ ਪੁਲਸ ਨੇ ਕੀਤਾ ਕਾਬੂ
Tuesday, Jun 10, 2025 - 09:02 AM (IST)

ਲੁਧਿਆਣਾ (ਰਾਜ) : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਆਉਣ ਤੋਂ ਬਾਅਦ ਪੀ. ਓ. ਸਟਾਫ ਨੇ ਭਗੌੜਿਆਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੀ. ਓ. ਸਟਾਫ ਨੇ ਕਈ ਸਾਲਾਂ ਤੋਂ ਭਗੌੜੇ ਚੱਲ ਰਹੇ ਮੁਲਜ਼ਮਾਂ 'ਤੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪੀ. ਓ. ਸਟਾਫ ਨੇ ਇਕ ਅਜਿਹੇ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਕਿ ਹੈਬੋਵਾਲ ਦਾ ਰਹਿਣ ਵਾਲਾ ਹੈ ਅਤੇ ਕਈ ਮਾਮਲਿਆਂ ’ਚ ਅਦਾਲਤ ਤੋਂ ਭਗੌੜਾ ਚੱਲ ਰਿਹਾ ਸੀ, ਜੋ ਪੁਲਸ ਤੋਂ ਬਚਣ ਲਈ ਲੁਧਿਆਣਾ ਛੱਡ ਕੇ ਜਲੰਧਰ ਦਿਹਾਤੀ ਏਰੀਏ ਫਿਲੌਰ ’ਚ ਈ-ਰਿਕਸ਼ਾ ਚਲਾ ਰਿਹਾ ਸੀ ਤਾਂ ਜੋ ਪੁਲਸ ਤੋਂ ਬਚ ਸਕੇ ਪਰ ਪੀ. ਓ. ਸਟਾਫ਼ ਦੀ ਟੀਮ ਨੇ ਸੂਚਨਾ ਮਿਲਣ ਤੋਂ ਬਾਅਦ ਟ੍ਰੈਪ ਲਗਾ ਕੇ ਮੁਲਜ਼ਮ ਨੂੰ ਦਬੋਚ ਲਿਆ। ਮੁਲਜ਼ਮ ਪ੍ਰਿੰਸ ਸਾਹਨੀ ਹੈ। ਪੁਲਸ ਨੇ ਮੁਲਜ਼ਮ ਨੂੰ ਫੜ ਕੇ ਅਦਾਲਤ ਪੇਸ਼ ਕੀਤਾ, ਜਿਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਭੈਣ ਵਲੋਂ ਕੀਤੀ ਲਵ-ਮੈਰਿਜ ਤੋਂ ਗੁੱਸੇ ’ਚ ਆਏ ਰਿਸ਼ਤੇਦਾਰਾਂ ਨੇ ਮੁੰਡੇ ਦਾ ਪਿਤਾ ਕੀਤਾ ਅਗਵਾ
ਜਾਣਕਾਰੀ ਦਿੰਦੇ ਹੋਏ ਪੀ. ਓ. ਸਟਾਫ ਦੇ ਇੰਚਾਰਜ ਅਜੇ ਕੁਮਾਰ ਜਸਰਾ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਸਾਹਨੀ, ਚੰਦਰ ਨਗਰ, ਹੈਬੋਵਾਲ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਕਮਿਸ਼ਨਰੇਟ ਪੁਲਸ ਨੇ ਥਾਣਿਆਂ ’ਚ ਲੁੱਟ ਅਤੇ ਚੋਰੀ ਦੇ 5 ਮਾਮਲੇ ਦਰਜ ਹਨ, ਜਿਸ ’ਚ ਮੁਲਜ਼ਮ ’ਤੇ ਥਾਣਾ ਸਲੇਮ ਟਾਬਰੀ, ਥਾਣਾ ਡਵੀਜ਼ਨ ਨੰ. 1, ਥਾਣਾ ਡਵੀਜ਼ਨ ਨੰ. 2, ਥਾਣਾ ਡਵੀਜ਼ਨ ਨੰ. 4 ਅਤੇ ਥਾਣਾ ਹੈਬੋਵਾਲ ’ਚ ਮਾਮਲੇ ਦਰਜ ਹਨ। ਮੁਲਜ਼ਮ ਅਦਾਲਤ ਤੋਂ ਬੇਲ ਜੰਪ ਕਰ ਕੇ ਫਰਾਰ ਹੋ ਗਿਆ ਸੀ। ਉਹ ਦੁਬਾਰਾ ਤਰੀਕ ’ਤੇ ਪੇਸ਼ ਨਹੀਂ ਹੋਇਆ ਸੀ। ਏ. ਐੱਸ. ਆਈ. ਅਜੇ ਜਸਰਾ ਦਾ ਕਹਿਣਾ ਹੈ ਕਿ ਮੁਲਜ਼ਮ ਰਾਤ ਨੂੰ ਘਰ ਆਉਂਦਾ ਸੀ ਅਤੇ ਸਵੇਰ ਹੁੰਦੇ ਹੀ ਘਰ ਤੋਂ ਨਿਕਲ ਜਾਂਦਾ ਸੀ ਅਤੇ ਫਿਲੌਰ ਇਲਾਕੇ ’ਚ ਜਾ ਕੇ ਈ-ਰਿਕਸ਼ਾ ਚਲਾਉਂਦਾ ਸੀ ਤਾਂ ਜੋ ਪੁਲਸ ਉਸ ਨੂੰ ਫੜ ਨਾ ਸਕੇ ਪਰ ਉਨ੍ਹਾਂ ਦੀ ਟੀਮ ਨੇ ਮੁਲਜ਼ਮ ਨੂੰ ਫੜ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8