ਮਲੌਦ ਪੁਲਸ ਦੀ ਵੱਡੀ ਕਾਮਯਾਬੀ: 6 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਮੁਲਜ਼ਮ ਕਾਬੂ

Tuesday, Apr 28, 2026 - 01:36 AM (IST)

ਮਲੌਦ ਪੁਲਸ ਦੀ ਵੱਡੀ ਕਾਮਯਾਬੀ: 6 ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਮੁਲਜ਼ਮ ਕਾਬੂ

ਖੰਨਾ/ਮਲੌਦ (ਸ਼ਿਵਰੰਜਨ ਧੀਰ) : ਥਾਣਾ ਮਲੌਦ ਅਧੀਨ ਪੈਂਦੀ ਪੁਲਸ ਚੌਕੀ ਸਿਆੜ ਦੇ ਇੰਚਾਰਜ ਥਾਣੇਦਾਰ ਹਰਜਿੰਦਰ ਸਿੰਘ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਇੱਕ ਖਾਸ ਮੁਖਬਰ ਦੀ ਇਤਲਾਹ 'ਤੇ ਚੌਕੀ ਇੰਚਾਰਜ ਹਰਜਿੰਦਰ ਸਿੰਘ ਨੇ ਪਿੰਡ ਕਲਾਹੜ ਤੋਂ ਸੁਖਦੀਪ ਸਿੰਘ ਉਰਫ਼ ਸੁੱਖੂ ਪੁੱਤਰ ਬਲਵਿੰਦਰ ਸਿੰਘ, ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਲਹਿਰਾ, ਜੋ ਮੋਟਰਸਾਈਕਲ ਨੰਬਰ ਪੀ.ਬੀ.-28 ਐਚ 0872 ਪਲਟੀਨਾ 'ਤੇ ਸਵਾਰ ਸਨ, ਉਨ੍ਹਾਂ ਨੂੰ ਰੋਕ ਕੇ ਕਾਗਜ਼ ਮੰਗੇ ਗਏ, ਪਰ ਤਫਤੀਸ਼ ਕਰਨ 'ਤੇ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਸੀ।

ਇਹ ਵੀ ਪੜ੍ਹੋ : ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ ਗ੍ਰਿਫ਼ਤਾਰ, ਸਾਥੀ ਵੀ ਕਾਬੂ

ਉਕਤ ਵਿਅਕਤੀਆਂ ਤੋਂ ਜਦੋਂ ਬਾਰੀਕੀ ਨਾਲ ਤਫਤੀਸ਼ ਕੀਤੀ ਗਈ ਤਾਂ ਪੰਜ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾ ਲਏ ਗਏ ਜਿਨ੍ਹਾਂ ਵਿੱਚ ਐਕਟਿਵਾ ਪੀ.ਬੀ.-23 ਯੂ 0597, ਮੋਟਰਸਾਈਕਲ ਨੰਬਰ ਪੀ.ਬੀ.-10 ਐੱਫਐੱਨ 2507 ਸੀ.ਟੀ 100, ਮੋਟਰਸਾਈਕਲ ਪੀ.ਬੀ.-10 ਈਐਕਸ 2123 ਡਿਸਕਵਰ, ਮੋਟਰਸਾਈਕਲ ਨੰਬਰ ਪੀ. ਬੀ.-07 ਐਕਸ 3719 ਹੀਰੋ ਹੋਂਡਾ ਸਪਲੈਂਡਰ ਅਤੇ ਮੋਟਰਸਾਈਕਲ ਪੀ.ਬੀ.-13 ਏਐੱਮ 3295 ਪਲਟੀਨਾ ਰੰਗ ਕਾਲਾ ਬ੍ਰਾਮਦ ਕੀਤੇ ਗਏ ਹਨ, ਜਿਹੜੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸਨ ਅਤੇ 3 ਮੋਟਰਸਾਈਕਲ ਸੁੰਨਾ ਪੁਲ ਝੱਮਟ ਨੇੜੇ ਦਰੱਖਤਾਂ ਵਿੱਚ ਅਤੇ ਦੋ ਮੋਟਰਸਾਈਕਲ ਪਿੰਡ ਭੀਖੀ ਸੂਏ ਨੇੜੇ ਸ਼ਾਮਲਾਤ ਖਤਾਨਾਂ ਵਿੱਚ ਸਰ੍ਹੋਂ ਦੇ ਟੰਡਿਆਂ ਵਿਚ ਛੁਪਾਏ ਹੋਏ ਸਨ। ਉਕਤ ਵਿਅਕਤੀਆਂ ਖਿਲਾਫ 303 (2), 317(2) ਬੀਐੱਨਐੱਸ ਤਹਿਤ ਮੁਕੱਦਮਾ ਨੰਬਰ 88 ਤਹਿਤ ਦਰਜ ਕਰਕੇ ਪੁਲਸ ਵੱਲੋਂ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਅਤੇ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News