ਜੀਜੇ ਨੇ ਕੀਤਾ ਸਾਲੀ ਨੂੰ ਅਗਵਾ! ਪੁਲਸ ਕੋਲ ਪਹੁੰਚੀ ਸ਼ਿਕਾਇਤ

Thursday, Apr 16, 2026 - 12:49 PM (IST)

ਜੀਜੇ ਨੇ ਕੀਤਾ ਸਾਲੀ ਨੂੰ ਅਗਵਾ! ਪੁਲਸ ਕੋਲ ਪਹੁੰਚੀ ਸ਼ਿਕਾਇਤ

ਲੁਧਿਆਣਾ (ਗੌਤਮ)- ਸਾਲੀ ਨੂੰ ਅਗਵਾ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਟਿਆਰ ਦੇ ਪਿਤਾ ਦੇ ਬਿਆਨਾਂ ’ਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਰੋਹਿਤ ਤਿਵਾੜੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਮੁਟਿਆਰ ਦੇ ਪਿਤਾ ਨੇ ਦੱਸਿਆ ਕਿ ਉਸ ਦੀ 21 ਸਾਲਾ ਬੇਟੀ ਸਰਾਭਾ ਨਗਰ ਸਥਿਤ ਇਕ ਇੰਸਟੀਚਿਊਟ ’ਚ ਆਰਕੀਟੈਕਟ ਦਾ ਕੋਰਸ ਕਰਦੀ ਹੈ। ਉਹ 13 ਅਪ੍ਰੈਲ ਨੂੰ ਆਪਣੀ ਬੇਟੀ ਨੂੰ ਇੰਸਟੀਚਿਊਟ ਦੇ ਗੇਟ ਦੇ ਬਾਹਰ ਛੱਡ ਕੇ ਗਿਆ ਸੀ ਪਰ ਜਦੋਂ ਉਹ ਦੁਬਾਰਾ ਆਪਣੀ ਬੇਟੀ ਨੂੰ ਲੈਣ ਲਈ ਉਥੇ ਪਹੁੰਚਿਆ ਤਾਂ ਉਹ ਉਥੇ ਨਹੀਂ ਸੀ। ਕਾਫ਼ੀ ਭਾਲ ਕਰਨ ਦੇ ਬਾਵਜੂਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ।

ਬਾਅਦ ’ਚ ਪਤਾ ਲੱਗਾ ਕਿ ਉਸ ਦੀ ਬੇਟੀ ਨੂੰ ਉਸ ਦੇ ਹੀ ਜਵਾਈ ਰੋਹਿਤ ਤਿਵਾੜੀ ਨੇ ਲੁਕਾ-ਛਿਪਾ ਕੇ ਆਪਣੀ ਨਾਜਾਇਜ਼ ਹਿਰਾਸਤ ’ਚ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਮੋਹਨ ਲਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।


author

Anmol Tagra

Content Editor

Related News