ਚਿੱਟੇ ਦਾ ਨਸ਼ਾ ਕਰਦੀ ਕੁੜੀ ਨੂੰ ਪੁਲਸ ਨੇ ਕੀਤਾ ਕਾਬੂ

Monday, Apr 27, 2026 - 06:58 PM (IST)

ਚਿੱਟੇ ਦਾ ਨਸ਼ਾ ਕਰਦੀ ਕੁੜੀ ਨੂੰ ਪੁਲਸ ਨੇ ਕੀਤਾ ਕਾਬੂ

ਲੁਧਿਆਣਾ (ਤਰੁਣ): ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਚਿੱਟੇ ਦਾ ਨਸ਼ਾ ਕਰਦੀ ਇਕ ਕੁੜੀ ਨੂੰ ਪੁਲਸ ਨੇ ਕਾਬੂ ਕੀਤਾ ਹੈ। ਉਸ ਕੋਲੋਂ ਲਾਈਟਰ, ਸਿਲਵਰ ਪੇਪਰ ਅਤੇ 10 ਰੁਪਏ ਦਾ ਮੁੜਿਆ ਹੋਇਆ ਨੋਟ ਬਰਾਮਦ ਹੋਇਆ ਹੈ। ਥਾਣਾ ਦਰੇਸੀਦੀ ਪੁਲਸ ਨੇ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ਾ ਲੈ ਕੇ ਕਿੱਥੋਂ ਆਈ ਸੀ। 


author

Anmol Tagra

Content Editor

Related News