ਚੂਹੇਮਾਰ ਦਵਾਈ ਖਾਣ ਨਾਲ ਲੜਕੀ ਦੀ ਮੌਤ
Friday, Feb 23, 2018 - 06:08 AM (IST)

ਜਲੰਧਰ, (ਸ਼ੋਰੀ)- ਰਾਮਾ ਮੰਡੀ ਦੇ ਓਲਡ ਦਸਮੇਸ਼ ਨਗਰ ਦੀ ਰਹਿਣ ਵਾਲੀ 18 ਸਾਲਾ ਲੜਕੀ ਦੀ ਚੂਹੇਮਾਰ ਦਵਾਈ ਖਾਣ ਨਾਲ ਹਾਲਤ ਵਿਗੜ ਗਈ। ਲੜਕੀ ਕੁਸੁਮ ਪੁੱਤਰੀ ਮੇਲਮ ਸਿੰਘ ਮੂਲ ਵਾਸੀ ਉੱਤਰਾਖੰਡ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਲੜਕੀ ਨੇ ਗਲਤੀ ਨਾਲ ਦਵਾਈ ਖਾ ਲਈ, ਜਿਸ ਕਾਰਨ ਧਾਰਾ 174 ਦੇ ਤਹਿਤ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।