ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ ''ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ

06/08/2024 5:41:09 PM

ਗੋਰਾਇਆ (ਮੁਨੀਸ਼)- ਨੂਰਮਹਿਲ ਤੋਂ ਆਪਣੀ ਭੈਣ ਦੇ ਪਿੰਡ ਗੋਰਾਇਆ ਨੇੜਲੇ ਪਿੰਡ ਧੁਲੇਤਾ ਵਿਖੇ ਕਬੂਤਰਬਾਜ਼ੀ ਮੁਕਾਬਲੇ ’ਚ ਹਿੱਸਾ ਲੈਣ ਆਏ ਭਰਾ ਦੀ ਲਾਸ਼ 24 ਘੰਟਿਆਂ ਬਾਅਦ ਪਿੰਡ ਦੇ ਹੀ ਖੇਤਾਂ ’ਚੋਂ ਮਿਲਣ ਤੋਂ ਬਾਅਦ ਪੂਰੇ ਪਿੰਡ ’ਚ ਸਨਸਨੀ ਫੈਲ ਗਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ’ਚ ਪੁਲਸ ਪ੍ਰਸ਼ਾਸਨ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ, ਜਿਨ੍ਹਾਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਵਿਜੇ ਕੁਮਾਰ ਨੇ ਦੱਸਿਆ ਉਸ ਦਾ ਸਾਲਾ ਦਿਨੇਸ਼ (42), ਜਿਸ ਦੇ 3 ਬੱਚੇ ਹਨ, ਜੋ ਟਰਾਂਸਪੋਰਟ ਦੇ ਕੰਮ ਦੇ ਨਾਲ-ਨਾਲ ਭਲਵਾਨੀ ਵੀ ਕਰਦਾ ਸੀ, ਜੋ ਵੀਰਵਾਰ ਤੜਕੇ 5 ਵਜੇ ਨੂਰਮਹਿਲ ਤੋਂ ਆਪਣੀ ਭੈਣ ਦੇ ਪਿੰਡ ਧੁਲੇਤਾ ’ਚ ਕਬੂਤਰਬਾਜ਼ੀ ਦੇ ਮੁਕਾਬਲੇ ’ਚ ਆਇਆ ਸੀ, ਜੋ ਸ਼ਾਮ ਨੂੰ ਵਾਪਸ ਨਾ ਤਾਂ ਆਪਣੇ ਘਰ ਨੂਰਮਹਿਲ ਪਰਤਿਆ ਨਾ ਹੀ ਆਪਣੀ ਭੈਣ ਦੇ ਘਰ ਪਿੰਡ ਆਇਆ, ਜਿਸ ਦੀ ਸ਼ਿਕਾਇਤ ਉਹ ਧੁਲੇਤਾ ਚੌਕੀ ’ਚ ਲਿਖਵਾਉਣ ਲਈ ਦੇਰ ਰਾਤ ਗਏ ਸਨ ਪਰ ਪੁਲਸ ਨੇ ਸ਼ਿਕਾਇਤ ਨਹੀਂ ਲਿਖੀ। ਸ਼ੁੱਕਰਵਾਰ ਸਵੇਰੇ ਉਹ ਦੋਬਾਰਾ ਚੌਂਕੀ ’ਚ ਸ਼ਿਕਾਇਤ ਲਿਖਵਾ ਕੇ ਆਏ, ਜਿਸ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਵੀ ਦਿਨੇਸ਼ ਦੀ ਭਾਲ ਕਰਨਗੇ। ਪੁਲਸ ਵੀ ਦਿਨੇਸ਼ ਦੀ ਭਾਲ ਕਰਦੀ ਹੈ ਪਰ ਕਾਫ਼ੀ ਸਮਾਂ ਭਾਲ ਕਰਨ ਤੋਂ ਬਾਅਦ ਦਿਨੇਸ਼ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ- ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ’ਚ ਮਚੇਗਾ ਘਮਸਾਨ, ਕਈ ਆਗੂਆਂ ਨੇ ਖਿੱਚੀ ਤਿਆਰੀ

PunjabKesari

ਇਸ ’ਚ ਵੇਖਿਆ ਗਿਆ ਕਿ ਦਿਨੇਸ਼ ਪਿੰਡ ਦੇ ਹੀ ਇਕ ਨਸ਼ਾ ਸਮੱਗਲਰ ਦੇ ਪਿੱਛੇ ਬੈਠਾ ਵੇਖਿਆ ਗਿਆ, ਜੋ ਉਸ ਨੂੰ ਲੈ ਕੇ ਜਾ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਨਸ਼ਾ ਸਮੱਗਲਰ ਨੂੰ ਫੜਿਆ ਜਾਵੇ, ਜਿਸ ਤੋਂ ਕੁਝ ਪਤਾ ਲੱਗ ਸਕਦਾ ਹੈ ਪਰ ਦੇਰ ਸ਼ਾਮ ਪਿੰਡ ਦੇ ਖੇਤਾਂ ’ਚੋਂ ਦਿਨੇਸ਼ ਦੀ ਖੂਨ ਨਾਲ ਲੱਥਪੱਥ ਹਾਲਤ ’ਚ ਲਾਸ਼ ਬਰਾਮਦ ਹੋਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਬਰਾਂ ’ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਧਰ ਪਿੰਡ ਦੇ ਮੈਂਬਰ ਪੰਚਾਇਤ ਸੁੱਖੀ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਨਸ਼ੇ ਦਾ ਹੱਬ ਬਣ ਚੁੱਕਿਆ ਹੈ, ਜਿੱਥੇ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ’ਚੋਂ ਵੀ ਨਸ਼ਾ ਖਰੀਦਣ ਲਈ ਲੋਕ ਆਉਂਦੇ ਹਨ ਤੇ ਹੋਲਸੇਲ ’ਚ ਪਿੰਡ ’ਚ ਨਸ਼ਾ ਵਿਕਦਾ ਹੈ। ਉਹ ਪਹਿਲਾਂ ਵੀ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ। ਇਥੋਂ ਤੱਕ ਕਿ ਚੌਂਕੀ ਨੂੰ ਤਾਲਾ ਵੀ ਜੜ ਚੁੱਕੇ ਹਨ ਪਰ ਪਿੰਡ ’ਚੋਂ ਨਸ਼ਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉਲਟਾ ਨਸ਼ਾ ਸਮੱਗਲਰ ਉਨ੍ਹਾਂ ਨੂੰ ਹੀ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਪਿੰਡ ਵੱਲ ਉਚੇਚੇ ਤੌਰ ’ਤੇ ਕਿਸੇ ਅਫ਼ਸਰ ਦੀ ਡਿਊਟੀ ਲਾਉਣ ਤੇ ਇਸ ਕੋਹੜ ਨੂੰ ਸਾਡੇ ਪਿੰਡ ’ਚੋਂ ਖ਼ਤਮ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਿੰਡ ’ਚ ਨਸ਼ੇ ਦੀ ਓਵਰਡੋਜ਼ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਅੱਜ ਇਕ ਹੋਰ ਨੌਜਵਾਨ ਭੇਤਭਰੇ ਹਾਲਾਤ ’ਚ ਆਪਣੇ ਪਰਿਵਾਰ ਨੂੰ ਛੱਡ ਗਿਆ ਹੈ।

PunjabKesari

ਇਹ ਵੀ ਪੜ੍ਹੋ- ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਦੇ ਹੋਏ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ। ਉਧਰ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਗੋਰਾਇਆ ਮਧੂਬਾਲਾ ਨੇ ਕਿਹਾ ਕਿ ਫੋਰੈਂਸਿਕ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ ਅਤੇ ਫਿੰਗਰ ਪ੍ਰਿੰਟ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ’ਚ ਭੇਜਿਆ ਜਾ ਰਿਹਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋ ਸਕਦਾ ਹੈ ਕਿ ਮੌਤ ਦਾ ਕਾਰਨ ਕੀ ਹੈ।? ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ, ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪੂਰਾ ਪਿੰਡ ਪਿੰਡ ’ਚ ਨਸ਼ਾ ਸ਼ਰੇਆਮ ਵਿਕਣ ਦੇ ਦੋਸ਼ ਲਾ ਰਿਹਾ ਹੈ ਤੇ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਮੇਂ-ਸਮੇਂ ’ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਆਉਣ ਵਾਲੇ ਟਾਈਮ ’ਚ ਵੀ ਇਹ ਕਾਰਵਾਈ ਜਾਰੀ ਰਵੇਗੀ।

ਇਹ ਵੀ ਪੜ੍ਹੋ- 'ਸ਼ਾਨ-ਏ-ਪੰਜਾਬ' 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 9 ਦਿਨ ਜਲੰਧਰ ਰੇਲਵੇ ਸਟੇਸ਼ਨ 'ਤੇ ਨਹੀਂ ਆਵੇਗੀ ਟਰੇਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News