ਸਰਹਿੰਦ ਨਹਿਰ ’ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Monday, Jun 10, 2024 - 12:42 PM (IST)
ਰਾਮਪੁਰਾ ਫੂਲ (ਤਰਸੇਮ) : ਫੂਲ ਟਾਊਨ ਤੋਂ ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ’ਤੇ ਸਥਿਤ ਸਰਹੰਦ ਨਹਿਰ 'ਤੇ ਬਣੇ ਬਿਜਲੀ ਪਲਾਂਟ ਦੇ ਨਜ਼ਦੀਕ ਗਲੀ-ਸੜੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਫੂਲ ਦੇ ਮੁਲਾਜ਼ਮਾਂ ਤੋਂ ਇਤਲਾਹ ਮਿਲੀ ਸੀ ਕਿ ਨਹਿਰ ਵਿਚ ਇਕ ਗਲੀ-ਸੜੀ ਲਾਸ਼ ਪਈ ਹੈ ਤਾਂ ਸਹਾਰਾ ਦੇ ਵਰਕਰ ਕੇਵਲ ਸਿੰਘ, ਵਿਨਸ ਗੋਇਲ ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਲਾਸ਼ ਨੂੰ ਥਾਣਾ ਫੂਲ ਦੀ ਮੌਜੂਦਗੀ ’ਚ ਬਾਹਰ ਕੱਢਿਆ ਗਿਆ।
ਲਾਸ਼ ਦੀ ਜਾਮਾ ਤਲਾਸ਼ੀ ਦੌਰਾਨ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਲਾਸ਼ ਦੇ ਆਸਮਾਨੀ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ। ਇਹ ਲਾਸ਼ 15-20 ਦਿਨ ਪੁਰਾਣੀ ਅਤੇ ਉਮਰ ਕਰੀਬ 55-60 ਸਾਲ ਦੇ ਦਰਮਿਆਨ ਲੱਗ ਰਹੀ ਹੈ, ਕੱਦ 5 ਫੁੱਟ 7 ਇੰਚ ਸਿਰ ਤੋਂ ਮੋਨਾ ਅਤੇ ਥੋੜ੍ਹੀ ਜਿਹੀ ਦਾੜ੍ਹੀ ਰੱਖੀ ਹੋਈ ਹੈ। ਲਾਸ਼ ਨੂੰ ਥਾਣਾ ਫੂਲ ਦੀ ਮੌਜੂਦਗੀ ਵਿਚ 72 ਘੰਟੇ ਸ਼ਨਾਖਤ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਬਠਿੰਡਾ ਵਿਖੇ ਰੱਖਿਆ ਗਿਆ ਹੈ।