ਛੁੱਟੀ ਮਨਾਉਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪੈ ਗਿਆ ਚੀਕ-ਚਿਹਾੜਾ

06/10/2024 8:02:04 AM

ਲੁਧਿਆਣਾ (ਅਨਿਲ)- ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਪਿੰਡ ਕਾਸਾਬਾਦ ਤੋਂ ਸਤਲੁਜ ਦਰਿਆ ’ਤੇ ਐਤਵਾਰ ਦੀ ਛੁੱਟੀ ਮਨਾਉਣ ਆਏ 6 ਨੌਜਵਾਨਾਂ ’ਚੋਂ 4 ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮੌਕੇ ’ਤੇ ਪੁੱਜੇ ਥਾਣਾ ਸਲੇਮ ਟਾਬਰੀ ਦੇ ਇੰਚਾਰਜ ਜੈਦੀਪ ਜਾਖੜ, ਸਹਾਇਕ ਇੰਚਾਰਜ ਇੰਦਰਜੀਤ ਸਿੰਘ, ਥਾਣੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਾਮ 5.30 ਵਜੇ ਸੂਚਨਾ ਮਿਲੀ ਕਿ ਸਤਲੁਜ ਦਰਿਆ ’ਚ ਕੁਝ ਨੌਜਵਾਨ ਪਾਣੀ ਵਿਚ ਡੁੱਬ ਗਏ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਜਲੰਧਰ-ਲੁਧਿਆਣਾ ਦੇ ਪੁਲਸ ਕਮਿਸ਼ਨਰਾਂ ਸਣੇ 9 ਅਫ਼ਸਰਾਂ ਦੇ ਤਬਾਦਲੇ

ਥਾਣਾ ਇੰਚਾਰਜ ਨੇ ਦੱਸਿਆ ਕਿ ਲਗਭਗ 3.30 ਵਜੇ 6 ਨੌਜਵਾਨ, ਜੋ ਦੋਸਤ ਸਨ ਐਤਵਾਰ ਨੂੰ ਛੁੱਟੀ ਹੋਣ ਕਾਰਨ ਸਤਲੁਜ ਦਰਿਆ ’ਤੇ ਨਹਾਉਣ ਆਏ ਸਨ। ਜਦੋਂ ਉਹ ਪਾਣੀ ਵਿਚ ਨਹਾਉਣ ਲਈ ਉਤਰੇ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਵਹਿ ਗਏ ਤੇ ਡੂੰਘੇ ਪਾਣੀ ਵਿਚ ਡੁੱਬ ਗਏ। ਚੀਕ-ਚਿਹਾੜਾ ਸੁਣ ਕੇ ਦਰਿਆ ਦੇ ਕਿਨਾਰੇ ਬੈਠੇ ਕੁਝ ਲੋਕਾਂ ਨੇ 2 ਨੌਜਵਾਨਾਂ ਨੂੰ ਬਾਹਰ ਕੱਢ ਲਿਆ ਪਰ 4 ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਏ। ਮੌਕੇ ’ਤੇ ਬਚਾਏ ਗਏ ਨੌਜਵਾਨ ਸਮੀਰ ਖਾਨ ਅਤੇ ਸ਼ਹਿਬਾਜ਼ ਅੰਸਾਰੀ ਨੇ ਦੱਸਿਆ ਕਿ ਉਹ ਸਾਰੇ ਦੋਸਤ ਸ਼ੰਮੀ, ਮਿਸਾਊਲ, ਅਹਿਸਾਨ ਅੰਸਾਰੀ ਅਤੇ ਜ਼ਹੀਰ ਨਹਾਉਣ ਲਈ ਸਤਲੁਜ ਦਰਿਆ ’ਤੇ ਆਏ ਸਨ।

ਇਹ ਖ਼ਬਰ ਵੀ ਪੜ੍ਹੋ - ਚੋਣਾਂ ਮਗਰੋਂ ਐਕਸ਼ਨ ਮੋਡ 'ਚ ਮੁੱਖ ਮੰਤਰੀ ਭਗਵੰਤ ਮਾਨ, ਸੱਦ ਲਈ ਅਹਿਮ ਮੀਟਿੰਗ

ਸਾਰੇ ਦੋਸਤ ਆਪਣੇ ਮੋਟਰਸਾਈਕਲ ਦਰਿਆ ਕੰਢੇ ਖੜ੍ਹੇ ਕਰ ਕੇ ਦਰਿਆ ’ਚ ਨਹਾਉਣ ਉਤਰੇ ਤਾਂ ਵਹਾਅ ਤੇਜ਼ ਹੋਣ ਕਾਰਨ ਡੁੱਬਣ ਲੱਗੇ। ਇਸ ਤੋਂ ਬਾਅਦ ਸਮੀਰ ਖਾਨ ਅਤੇ ਸ਼ਹਿਬਾਜ਼ ਅੰਸਾਰੀ ਨੇ ਰੌਲਾ ਪਾਇਆ ਅਤੇ ਕਿਨਾਰੇ ’ਤੇ ਬੈਠੇ ਕੁਝ ਲੋਕਾਂ ਨੇ ਪਾਣੀ ਵਿਚ ਉਤਰ ਕੇ ਦੋਵਾਂ ਨੂੰ ਬਚਾ ਕੇ ਬਾਹਰ ਕੱਢਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਸਾਰੇ ਨੌਜਵਾਨ 18 ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਦੇ ਹਨ, ਜੋ ਸਾਰੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਣੀ ਵਿਚ ਡੁੱਬੇ ਨੌਜਵਾਨਾਂ ਦੀ ਭਾਲ ਲਈ ਗੋਤਾਖੋਰਾਂ ਦੀਆਂ ਟੀਮਾਂ ਨੂੰ ਸੂਚਨਾ ਦਿੱਤੀ ਗਈ ਹੈ ਪਰ ਹਨ੍ਹੇਰਾ ਹੋਣ ਕਾਰਨ ਗੋਤਾਖੋਰ ਮੌਕੇ ’ਤੇ ਨਹੀਂ ਪੁੱਜ ਸਕੇ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਦੁਬਾਰਾ ਗੋਤਾਖੋਰਾਂ ਦੀ ਟੀਮ ਨੂੰ ਬੁਲਾ ਕੇ ਨੌਜਵਾਨਾਂ ਦੀ ਭਾਲ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News